ਕੋਰੋਨਾ ਦਾ ਮਨੋਵਿਗਿਆਨਕ ਪ੍ਰਭਾਵ

TeamGlobalPunjab
8 Min Read

-ਰਮੇਸ਼ ਪੋਖਰਿਯਾਲ ‘ਨਿਸ਼ੰਕ’

(ਲੇਖਕ ਭਾਰਤ ਸਰਕਾਰ ਦੇ ਮਾਨਵ ਸੰਸਾਧਨ ਵਿਕਾਸ ਮੰਤਰੀ ਹਨ)

 

‘ਸਾਡੀ ਮਾਨਸਿਕ ਸਥਿਤੀ ਕੁਝ ਅਜਿਹੀ ਹੋਣੀ ਚਾਹੀਦੀ ਹੈ ਕਿ ਅਸੀਂ ਭਾਵੇਂ ਇੱਕ ਵਾਰ ਨਾਕਾਮ ਹੋ ਜਾਈਏ ਪਰ ਸਾਨੂੰ ਦੁਬਾਰਾ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਅਜਿਹਾ ਵਤੀਰਾ ਹਰੇਕ ਵਿਦਿਆਰਥੀ ਦੇ ਜੀਵਨ ’ਚ ਹੋਣਾ ਚਾਹੀਦਾ ਹੈ।’ ਇਹ ਗੱਲ ਪ੍ਰਧਾਨ ਮੰਤਰੀ ਨੇ ‘ਪਰੀਕਸ਼ਾ ਪੇ ਚਰਚਾ’ ਮੌਕੇ ਵਿਦਿਆਰਥੀਆਂ ਨੂੰ ਤਣਾਅ, ਚਿੰਤਾ ਤੇ ਦਬਾਅ ਨਾਲ ਨਿਪਟਣ ਦੀਆਂ ਰਣਨੀਤੀਆਂ ਬਾਰੇ ਦੱਸਦਿਆਂ ਆਖੀ ਸੀ। ਉਂਝ, ਕੋਵਿਡ-19 ਦੀ ਮਹਾਮਾਰੀ ਨੇ ਵੀ ਵਿਦਿਆਰਥੀਆਂ ਤੇ ਹੋਰਨਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਸਾਰੇ ਹੀ ਮੋਰਚਿਆਂ ’ਤੇ ਹਾਲਾਤ ਤਣਾਅ ਭਰਪੂਰ ਹੋ ਗਏ ਹਨ। ਇਸ ਨਾਲ ਸਾਡੇ ਸਾਹਮਣੇ ਅਨੇਕ ਚੁਣੌਤੀਆਂ ਆ ਖੜ੍ਹੀਆਂ ਹਨ ਤੇ ਰੋਜ਼ਮੱਰਾ ਦੇ ਕੰਮ-ਕਾਜ ਵਿੱਚ ਵਿਘਨ ਪੈ ਗਿਆ ਹੈ, ਸਾਰੇ ਉਮਰ ਵਰਗਾਂ ਅਤੇ ਕਿੱਤਿਆਂ ਦੇ ਲੋਕਾਂ ਵਿੱਚ ਤਣਾਅ ਤੇ ਚਿੰਤਾਵਾਂ ਵਧ ਗਈਆਂ ਹਨ। ਮਾਨਸਿਕ ਸਿਹਤ ਦਾ ਸਰੀਰਕ ਤੰਦਰੁਸਤੀ ਅਤੇ ਸਮਾਜ ਦੀ ਉਤਪਾਦਕਤਾ ਦਾ ਪਰਸਪਰ ਸਬੰਧ ਹੁੰਦਾ ਹੈ। ਸਮੁੱਚੇ ਵਿਸ਼ਵ ’ਚ ਰੋਗਾਂ ਦੇ ਬੋਝ ਕਾਰਨ ਕੁੱਲ 11% ਲੋਕਾਂ ਵਿੱਚ ਮਾਨਸਿਕ ਤੇ ਵਿਵਹਾਰਾਤਮਕ ਵਿਗਾੜ ਪੈਦਾ ਹੋ ਜਾਂਦੇ ਹਨ, ਇਸ ਸਥਿਤੀ ਨੂੰ ‘ਡਿਸਏਬਿਲਿਟੀ–ਅਡਜਸਟਡ ਲਾਈਫ਼ ਈਅਰਸ’ (ਡੀਏਐੱਲਵਾਈਜ਼ – DALYs) ਵਜੋਂ ਪ੍ਰਗਟਾਇਆ ਜਾਂਦਾ ਹੈ; ਜਿਸ ਬਾਰੇ ਅਨੁਮਾਨ ਹੈ ਕਿ ਸਾਲ 2020 ਦੌਰਾਨ ਇਸ ਸਥਿਤੀ ਵਿੱਚ 15% ਵਾਧਾ ਹੋ ਜਾਵੇਗਾ। ਇਹ ਇੱਕ ਵਿਡੰਬਨਾ ਹੈ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਪਿੱਛੇ ਜਿਹੇ ਇਕੱਤਰ ਕੀਤੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਦੇਸ਼ਾਂ ਵਿੱਚ ਮਾਨਸਿਕ ਸਿਹਤ ਲਈ ਉਪਲਬਧ ਵਸੀਲਿਆਂ ਅਤੇ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਕਾਰਨ ਪੈਦਾ ਹੋਣ ਵਾਲੇ ਬੋਝ ਵਿਚਾਲੇ ਵੱਡਾ ਪਾੜਾ ਹੈ।

- Advertisement -

ਵਿਸ਼ਵ ਸਿਹਤ ਸੰਗਠਨ ਅਨੁਸਾਰ ਸਿਹਤ ਦੇ ਨਿਰਧਾਰਕਾਂ ਤੇ ਸੁਧਰੀ ਸਿਹਤ ਸਮਾਨਤਾ ਉੱਤੇ ਸਕਾਰਾਤਮਕ ਪ੍ਰਭਾਵ ਲਿਆਉਣ ਲਈ ਸਿਹਤ ਸੰਭਾਲ ਖੇਤਰ ਅਤੇ ਆਰਥਿਕ, ਵਾਤਾਵਰਣਕ ਤੇ ਸਮਾਜਿਕ ਖੇਤਰਾਂ ਵਿੱਚ ਸਿਹਤ ਨੂੰ ਉਤਸ਼ਾਹਿਤ ਕਰਨ ਵਾਲੀਆਂ ਨੀਤੀਆਂ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ, ਆਪਦੀ ਮਾਨਸਿਕ ਸਿਹਤ ਦੀ ਦੇਖਭਾਲ਼ ਲਈ ਤੁਸੀਂ ਅਤੇ ਮੈਂ ਬਹੁਤ ਸਾਰੀਆਂ ਚੀਜ਼ਾਂ ਤੇ ਪਹਿਲਾਂ ਕਰ ਸਕਦੇ ਹਨ ਤੇ ਅਜਿਹੇ ਹੋਰਨਾਂ ਲੋਕਾਂ ਦੀ ਮਦਦ ਕਰ ਸਕਦੇ ਹਨ, ਜਿਨ੍ਹਾਂ ਨੂੰ ਥੋੜ੍ਹੀ ਵਧੇਰੇ ਸਹਾਇਤਾ ਤੇ ਦੇਖਭਾਲ਼ ਦੀ ਜ਼ਰੂਰਤ ਹੈ। ਮੈਂ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਕੋਵਿਡ–19 ਮਹਾਮਾਰੀ ਦੇ ਸਮੇਂ ਦੌਰਾਨ ਵਿਦਿਆਰਥੀਆਂ, ਪਰਿਵਾਰਕ ਮੈਂਬਰਾਂ ਤੇ ਅਧਿਆਪਕਾਂ ਦੀ ਮਾਨਸਿਕ ਤੰਦਰੁਸਤੀ ਲਈ ਆਰਥਿਕ ਰਾਹਤ ਪੈਕੇਜ ਅਧੀਨ ਪਹਿਲਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ।

ਇਸ ਦਿਸ਼ਾ ਵਿੱਚ ਯਤਨਾਂ ਨੂੰ ਅੱਗੇ ਵਧਾਉਂਦਿਆਂ ਨੈਸ਼ਨਲ ਬੁੱਕ ਟ੍ਰੱਸਟ ਵੱਲੋਂ ‘ਮਹਾਮਾਰੀ ਦਾ ਮਨੋ-ਸਮਾਜਿਕ ਪ੍ਰਭਾਵ ਅਤੇ ਉਸ ਨਾਲ ਕਿਵੇਂ ਨਿਪਟੀਏ’ ਨਾਮ ਦੀ ਕੋਰੋਨਾ ਅਧਿਐਨ ਲੜੀ ਦੀ ਧਾਰਨਾ ਰੱਖੀ ਗਈ ਸੀ, ਜਿਸ ਅਧੀਨ ਕੋਰੋਨਾ ਤੋਂ ਬਾਅਦ ਪਾਠਕਾਂ ਦੀਆਂ ਜ਼ਰੂਰਤਾਂ ਨੂੰ ਸਾਰੇ ਉਮਰ ਵਰਗਾਂ ਲਈ ਦਸਤਾਵੇਜ਼ੀ ਰੂਪ ਦੇਣ ਅਤੇ ਵਾਜਬ ਪਠਨ–ਸਮੱਗਰੀ ਮੁਹੱਈਆ ਕਰਵਾਈ ਜਾਣੀ ਹੈ। ਇਹ ਕਿਤਾਬਾਂ ਉੱਘੇ ਮਨੋਵਿਗਿਆਨੀਆਂ ਵੱਲੋਂ ਵਿਭਿੰਨ ਉਮਰ ਸਮੂਹਾਂ ਉੱਤੇ ਅਨੇਕ ਟੈਲੀਫ਼ੋਨ ਕਾਲਾਂ ਤੇ ਸਾਂਝੇ ਕੀਤੇ ਔਨਲਾਈਨ ਸਰਵੇਖਣਾਂ ਉੱਤੇ ਅਧਾਰਿਤ ਹਨ; ਇਨ੍ਹਾਂ ਖੋਜ ਕੋਸ਼ਿਸ਼ਾਂ ਸਦਕਾ ਸੱਤ ਪੁਸਤਕਾਂ (ਹੈਂਡਬੁੱਕਸ) ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।

ਇਸ ਸਬੰਧੀ ਕੀਤਾ ਗਿਆ ਅਦਭੁੱਤ ਕਾਰਜ ਸਾਂਝਾ ਕਰਨਯੋਗ ਹੈ, ਇੱਥੇ ਉਨ੍ਹਾਂ ਪ੍ਰਕਾਸ਼ਨਾਵਾਂ ਦੇ ਕੁਝ ਅੰਸ਼ ਪੇਸ਼ ਕੀਤੇ ਜਾ ਰਹੇ ਹਨ; ‘ਦਿ ਫ਼ਿਊਚਰ ਆਫ ਸੋਸ਼ਲ ਡਿਸਟੈਂਸਿੰਗ: ਨਿਊ ਕਾਰਡੀਨਲਜ਼ ਫ਼ਾਰ ਚਿਲਡਰਨ, ਐਡੋਲੇਸੈਂਟਸ, ਐਂਡ ਯੂਥ’ (ਸਮਾਜਿਕ ਦੂਰੀ ਦਾ ਭਵਿੱਖ: ਬੱਚਿਆਂ, ਕਿਸ਼ੋਰਾਂ ਤੇ ਨੌਜਵਾਨਾਂ ਲਈ ਨਵੇਂ ਬੁਨਿਆਦੀ ਤੱਤ) ਦੱਸਦੀ ਹੈ ਕਿ ਵਿਦਿਆਰਥੀ ਕਿਵੇਂ ਕੁਝ ਨਵਾਂ ਸਿੱਖਣ ਤੇ ਜੀਵਨ ਬਤੀਤ ਕਰਨ ਦੇ ਨਵੇਂ ਤਰੀਕੇ ਅਪਣਾ ਰਹੇ ਸਨ ਅਤੇ ਉਨ੍ਹਾਂ ਕਿਵੇਂ ਚਿੰਤਾ, ਤਣਾਅ ਅਤੇ ਅਨਿਸ਼ਚਤਤਾ ਅਤੇ ਦਹਿਸ਼ਤ ਦਾ ਸਾਹਮਣਾ ਕੀਤਾ। ਇਸ ਦੇ ਨਾਲ ਨਾਲ, ਉਨ੍ਹਾਂ ਟੈਕਨੋਲੋਜੀ ਬਾਰੇ ਗਿਆਨ ਹਾਸਲ ਕਰਦਿਆਂ ਕੁਝ ਨਵਾਂ ਸਿੱਖਣ ਤੇ ਆਪਣੇ ਹੁਨਰਾਂ, ਪ੍ਰਤਿਭਾਵਾਂ ਤੋਂ ਕੰਮ ਲੈਣ ਦੇ ਕਿਵੇਂ ਜਤਨ ਕੀਤੇ। ‘ਕੌਟ ਇਨ ਕੋਰੋਨਾ ਕਨਫ਼ਲਿਕਟ: ਐਨ ਅਪਰੋਚ ਟੂ ਦ ਵਰਕਿੰਗ ਪੌਪੂਲੇਸ਼ਨ, ਮੇਕਿੰਗ ਸੈਂਸ ਇਟ ਆਲ’ (ਕੋਰੋਨਾ ਨਾਲ ਸੰਘਰਸ਼ ਵਿੱਚ ਘਿਰਨਾ: ਕੰਮਕਾਜੀ ਲੋਕਾਂ ਲਈ ਇੱਕ ਨਜ਼ਰੀਆ) ਵਿੱਚ ਕੁਝ ਟਿੱਪਣੀਆਂ ਹਨ ਕਿ ਕੋਵਿਡ–19 ਮਹਾਮਾਰੀ ਦੀ ਨਿਰਾਸ਼ਾਜਨਕ ਸਥਿਤੀ ਨੇ ਕੰਮਕਾਜੀ ਪ੍ਰੋਫ਼ੈਸ਼ਨਲਾਂ ਲਈ ਬੇਸ਼ੁਮਾਰ ਸਮਾਜਿਕ–ਆਰਥਿਕ ਅਤੇ ਨਿਜੀ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ।

ਦੁਖ ਦੀ ਗੱਲ ਹੈ ਕਿ ਦੇਸ਼ ਵਿੱਚ ਭੈਣਾਂ ਅਤੇ ਮਾਤਾਵਾਂ ਨੂੰ ਮਹਾਮਾਰੀ ਦੌਰਾਨ ਕੁਝ ਵਧੇਰੇ ਹੀ ਘਰੇਲੂ ਹਿੰਸਾ ਤੇ ਭਾਰੀ ਦੁਰਵਿਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਮਸਲਿਆਂ ਨਾਲ ਨਿਪਟਣ ਲਈ ਉਨ੍ਹਾਂ ਲਈ ਮਦਦ ਦੀ ਕਿਸੇ ਪ੍ਰਣਾਲੀ ਦੀ ਘਾਟ ਹੈ। ਅਜਿਹੀ ਸਥਿਤੀ ‘ਨਿਊ ਫ਼੍ਰੰਟੀਅਰਸ ਐਟ ਹੋਮ: ਐਨ ਅਪਰੋਚ ਟੂ ਵਿਮੈਨ, ਮਦਰਸ ਐਂਡ ਪੇਰੈਂਟਸ’ (ਘਰ ਵਿੱਚ ਨਵੇਂ ਮੋਰਚੇ: ਮਹਿਲਾਵਾਂ, ਮਾਵਾਂ ਤੇ ਮਾਪਿਆਂ ਲਈ ਇੱਕ ਪਹੁੰਚ) ਔਰਤਾਂ ਨਾਲ ਹੋਣ ਵਾਲੇ ਦੁਰਵਿਹਾਰ ਦੀ ਹਾਲਤ ਦਰਸਾਉਂਦੀ ਹੈ। ਭਾਵੇਂ ਇਨ੍ਹਾਂ ਚੁਣੌਤੀਪੂਰਨ ਸਮਿਆਂ ਦਾ ਡਰ ਸਾਨੂੰ ਆਪਣੇ ਕਲਾਵੇ ’ਚ ਲੈਣ ਦਾ ਜਤਨ ਕਰ ਸਕਦਾ ਹੈ ਪਰ ਸਾਨੂੰ ਪੂਰੀ ਇਕਜੁੱਟਤਾ ਨਾਲ ਆਪਣੇ–ਆਪ ਨੂੰ ਬਿਹਤਰ ਮਹਿਸੂਸ ਕਰਵਾਉਣਾ ਹੋਵੇਗਾ। ਇੰਝ ਹੀ ‘ਵਲਨਰੇਬਲ ਇਨ ਔਟਮ: ਅੰਡਰਸਟੈਂਡਿੰਗ ਦ ਐਲਡਰਲੀ’ (ਉਮਰ ਦੇ ਆਖ਼ਰੀ ਪੜਾਅ ’ਤੇ ਅਸੁਰੱਖਿਅਤ: ਬਜ਼ੁਰਗਾਂ ਨੂੰ ਸਮਝਣਾ) ਕਈ ਟਿੱਪਣੀਆਂ ਤੇ ਮਾਨਸਿਕ ਤਣਾਅ ਰੰਗਾਂ ਬਾਰੇ ਬਿਆਨ ਕਰਦਿਆਂ ਸੁਆਅ ਦਿੰਦੀ ਹੈ ਕਿ ਬਜ਼ੁਰਗਾਂ ਨੂੰ ‘ਪਰਿਵਾਰਕ ਸਲਾਹਕਾਰ’ ਦੀ ਭੂਮਿਕਾ ਦੇਣ ਦੀ ਜ਼ਰੂਰਤ ਹੈ ਕਿਉਂਕਿ ਉਨ੍ਹਾਂ ਦਾ ਵਿਸ਼ਾਲ ਅਨੁਭਵ ਹੁੰਦਾ ਹੈ ਤੇ ਉਨ੍ਹਾਂ ਦੇ ਸਮਾਜਿਕ ਅਨੁਭਵ ਤੇ ਸੂਝਬੂਝ ਹੁੰਦੀ ਹੈ ਤੇ ਉਹ ਮੌਜੂਦਾ ਪੀੜ੍ਹੀ ਦਾ ਮਾਰਗ–ਦਰਸ਼ਨ ਕਰ ਸਕਦੇ ਹਨ। ‘ਅੰਡਰਸਟੈਂਡਿੰਗ ਦ ਕਨਸਰਨਸ ਆਫ ਪਰਸਨਜ਼ ਵਿਦ ਡਿਸਏਬਿਲਿਟੀਜ਼’ (ਦਿਵਯਾਂਗ ਵਿਅਕਤੀਆਂ ਦੀਆਂ ਚਿੰਤਾਵਾਂ ਨੂੰ ਸਮਝਣਾ) ਅਤੇ ‘ਐਲੀਅਨੇਸ਼ਨ ਐਂਡ ਰੀਜ਼ੀਲੀਅੰਸ’ (ਇਕੱਲਤਾ ਅਤੇ ਪਰਤਾਅ) ’ਚ ਦੱਸਿਆ ਗਿਆ ਹੈ ਕਿ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚੇ ਹੌਲ਼ੀ–ਹੌਲ਼ੀ ਸੁਸਤ ਪੈਣੇ ਸ਼ੁਰੂ ਹੋ ਗਏ, ਅਕਾਊਪੁਣਾ ਅਤੇ ਖੁਦ ਨੂੰ ਅਲੱਗ–ਥਲੱਗ ਮਹਿਸੂਸ ਕਰਨ ਲੱਗੇ। ਉਨ੍ਹਾਂ ਨੂੰ ਛੂਤ ਤੋਂ ਪ੍ਰਭਾਵਿਤ ਹੋਣ ਦੀ ਹਾਲਤ ਵਿੱਚ ਸਮਾਨ ਪਹੁੰਚ ਤੇ ਮੈਡੀਕਲ ਦੇਖਭਾਲ਼ ਹਾਸਲ ਕਰਨ ਵਿੱਚ ਤਰਜੀਹ ਜਿਹੀਆਂ ਚਿੰਤਾਵਾਂ ਦਾ ਸਾਹਮਣਾ ਕਰਨਾ ਪਿਆ।

ਦੇਸ਼ ਨੂੰ ਕੋਰੋਨਾ ਯੋਧਿਆਂ ਤੋਂ ਬਹੁਤ ਵਿਲੱਖਣ ਕਿਸਮ ਦੀ ਮਦਦ ਮਿਲੀ ਹੈ, ਉਹ ਭਾਵੇਂ ਡਾਕਟਰ ਹੋਣ ਤੇ ਚਾਹੇ ਨਰਸਾਂ ਜਾਂ ਹੋਰ ਕੋਈ ਮੈਡੀਕਲ ਸਟਾਫ਼। ਇੱਕ ਪਾਸੇ ਤਾਂ ਉਨ੍ਹਾਂ ਨੂੰ ਹੋਰਨਾਂ ਦੀਆਂ ਜਾਨਾਂ ਬਚਾਉਣ ਦਾ ਤਣਾਅ ਸੀ ਤੇ ਦੂਜੇ ਪਾਸੇ ਉਹ ਖ਼ੁਦ ਨੂੰ ਸੁਰੱਖਿਅਤ ਰੱਖਣ ਦੀ ਚਿੰਤਾ ਨਾਲ ਵੀ ਜੂਝ ਰਹੇ ਸਨ। ਅਸੀਂ ਜੋਧਿਆਂ ਨੂੰ ਅਜਿਹੇ ਬੇਇਨਤੇਹਾ ਦਰਦ ਤੇ ਤਣਾਅ ਵਿੱਚ ਕਿਵੇਂ ਛੱਡ ਸਕਦੇ ਹਾਂ? ‘ਦਿ ਔਰਡੀਅਲ ਆਫ ਬੀਇੰਗ ਕੋਰੋਨਾ ਵਾਰੀਅਰਸ: ਐਨ ਅਪਰੋਚ ਟੂ ਮੈਡੀਕਲ ਐਂਡ ਇਸੈਂਸ਼ੀਅਲ ਸਰਵਿਸ ਪ੍ਰੋਵਾਈਡਰਸ’ (ਕੋਰੋਨਾ ਯੋਧੇ ਹੋਣ ਦੀ ਅਗਨੀ–ਪ੍ਰੀਖਿਆ: ਮੈਡੀਕਲ ਅਤੇ ਜ਼ਰੂਰੀ ਸੇਵਾ ਪ੍ਰਦਾਤਿਆਂ ਲਈ ਇੱਕ ਪਹੁੰਚ) ਚੰਗੀ ਮਾਨਸਿਕ ਸਿਹਤ ਹਾਸਲ ਕਰਨ, ਅਗਾਂਹ ਪੁਲਾਂਘ ਪੁੱਟਣ, ਉਹੀ ਡਰ, ਵਿਤਕਰਾ ਤੇ ਸਮਾਜਿਕ ਕਲੰਕ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਵਿਵਹਾਰਕ ਤੇ ਸਵੈ–ਪ੍ਰਸ਼ਾਸਕੀ ਉਪਚਾਰ ਸਾਧਨ ਮੁਹੱਈਆ ਕਰਵਾਉਂਦੀ ਹੈ ਅਤੇ ‘ਅੰਡਰਸਟੈਂਡਿੰਗ ਕੋਰੋਨਾ ਅਫ਼ੈਕਟਡ ਫ਼ੈਮਿਲੀਜ਼’ (ਕੋਰੋਨਾ ਪ੍ਰਭਾਵਿਤ ਪਰਿਵਾਰਾਂ ਨੂੰ ਸਮਝਣਾ) ਵਿੱਚ ਇਸ ਵਿਸ਼ੇ ਉੱਤੇ ਵਿਚਾਰ ਕੀਤਾ ਗਿਆ ਹੈ।

- Advertisement -

ਭਾਵੇਂ ਖੋਜ–ਨਤੀਜੇ ਮੇਰੀ ਆਤਮਾ ਨੂੰ ਉਦਾਸ ਕਰਦੇ ਹਨ ਪਰ ਨਾਲ ਹੀ ਮੈਨੂੰ ਬਿਹਤਰ ਮਾਨਸਿਕ ਸਿਹਤ ਹਾਸਲ ਕਰਨ ਤੇ ਤਬਦੀਲੀ ਲਈ ਕਦਮ ਚੁੱਕਣ ਲਈ ਪ੍ਰੇਰਿਤ ਵੀ ਕਰਦੇ ਹਨ। ਮੈਂ ਇਸ ਅਧਿਐਨ ਸਮੂਹ ਵੱਲੋਂ ਕੋਰੋਨਾ ਤੋਂ ਬਾਅਦ ਦੇ ਯੁਗ ਬਾਰੇ ਦਿੱਤੇ ਸੁਝਾਵਾਂ ਤੋਂ ਪੂਰੀ ਤਰ੍ਹਾਂ ਸਹਿਮਤ ਹਾਂ, ਸਾਨੂੰ ਇੱਕ ਰਾਸ਼ਟਰ ਵਜੋਂ ‘ਨੈਸ਼ਨਲ ਮੈਂਟਲ ਹੈਲਥ ਪ੍ਰੋਗਰਾਮ’ (ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ) ਦੇ ‘ਮਾਨਸਿਕ ਸਿਹਤ ਨਿਵਾਰਕ ਦੇ ਘਟਕ’ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ, ਜਿਸ ਲਈ ਸਥਾਨਕ ਤੇ ਰਾਸ਼ਟਰੀ ਪੱਧਰਾਂ ਉੱਤੇ ਸਮਾਜ ਅਧਾਰਿਤ ਮਾਨਸਿਕ ਸਿਹਤ ਪ੍ਰੋਤਸਾਹਨ ਉੱਤੇ ਜਨ–ਸਿਹਤ ਤੇ ਸਿਹਤ ਪ੍ਰੋਤਸਾਹਨ ਨੀਤੀਆਂ ਦੇ ਇੱਕ ਅਟੁੱਟ ਅੰਗ ਵਜੋਂ ਜ਼ੋਰ ਦੇਣਾ ਹੋਵੇਗਾ। ਕੋਰੋਨਾ ਤੋਂ ਬਾਅਦ ਦੇ ਸਮੇਂ ਦੀ ਮੁਹਿੰਮ ਬਹੁ–ਆਯਾਮੀ ਹੋਵੇਗੀ, ਜਿਸ ਦੌਰਾਨ ਸਰੀਰਕ ਤੰਦਰੁਸਤੀ ਤੇ ਰੋਗ–ਪ੍ਰਤੀਰੋਧਕ ਸ਼ਕਤੀ, ਸਮਾਜਿਕ–ਆਰਥਿਕ ਤੌਰ ’ਤੇ ਨਵੇਂ ਢੰਗ ਅਪਣਾਉਣ, ਇੱਕ ਲਚਕਦਾਰ ਤੇ ਕੁਝ ਨਵਾਂ ਅਪਣਾਉਣ ਵਾਲਾ ਸਮਾਜ ਤਿਆਰ ਕਰਨ ਲਈ ਸਮੂਹਕ ਪੱਧਰ ਉੱਤੇ ਨਿਵਾਰਕ ਮਾਨਸਿਕ ਸਿਹਤ ਪ੍ਰੋਗਰਾਮ ਤਿਆਰ ਕਰਨੇ ਹੋਣਗੇ।

Share this Article
Leave a comment