ਪੰਜਾਬ ਸਕੂਲ ਸਿੱਖਿਆ ਬੋਰਡ ਨੇ PSTET ਪ੍ਰੀਖਿਆ ਕੀਤੀ ਮੁਲਤਵੀ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਟੀਈਟੀ – 2019 ਪ੍ਰੀਖਿਆ ਪ੍ਰਬੰਧਕੀ ਕਾਰਨਾ ਦੇ ਚਲਦੇ ਮੁਲਤਵੀ ਕਰ ਦਿੱਤੀ ਗਈ ਹੈ ਤੇ ਹੁਣ ਇਹ ਪ੍ਰੀਖਿਆ ਪੰਜ ਜਨਵਰੀ ਨੂੰ ਹੋਵੇਗੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਹਾ ਕਿ ਪ੍ਰੀਖਿਆ ਦੇਣ ਵਾਲਿਆ ਨੂੰ ਕੇਂਦਰਾਂ ਦੀ ਸੂਚਨਾ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ।

ਪੀ.ਐੱਸ.ਈ.ਬੀ ਨੇ 22 ਦਸੰਬਰ ਨੂੰ ਟੈੱਟ ਪ੍ਰੀਖਿਆ ਦੀ ਮਿਤੀ ਰੱਖੀ ਸੀ ਪਰ ਇਸ ਦੇ ਨਾਲ ਹੀ ਪ੍ਰੀਖਿਆ ਕੇਂਦਰਾਂ ਨੂੰ ਲੈ ਕੇ ਸਵਾਲ ਉੱਠਣ ਲੱਗੇ ਸਨ। ਵਿਦਿਆਰਥੀਆਂ ਨੂੰ ਤਾਂ ਆਪਣੇ ਘਰਾਂ ਤੋਂ ਕਈ ਸੌ ਕਿਲੋਮੀਟਰ ਦੂਰ ਜਾ ਕੇ ਪ੍ਰੀਖਿਆ ਦੇਣੀ ਪੈਂਦੀ। ਬੋਰਡ ਨੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਵਿਦਿਆਰਥੀਆਂ ਅਤੇ ਨੂੰ ਗੁਰਦਾਸਪੁਰ, ਨਵਾਂਸ਼ਹਿਰ ਅਤੇ ਪਟਿਆਲੇ ਦੇ ਵਿਦਿਆਰਥੀਆਂ ਨੂੰ ਤਰਨਾਤਰਨ ਜਿਲ੍ਹੇ ਵਿੱਚ ਪ੍ਰੀਖਿਆ ਦੇਣ ਦੇ ਰੋਲ ਨੰਬਰ ਜਾਰੀ ਕੀਤੇ ਗਏ ਸਨ।

ਜਿਸ ਕਾਰਨ ਵਿਦਿਆਰਥੀ ਬਹੁਤ ਨਿਰਾਸ਼ ਸਨ ਤੇ ਉੱਥੇ ਹੀ ਇਹਨਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਸਨ। ਹਾਲਾਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ 22 ਦਸੰਬਰ ਨੂੰ ਹੋਣ ਵਾਲੀ ਟੈੱਟ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਹੈ।

Share this Article
Leave a comment