ਚੀਨ ਨਾਲ ਨਜ਼ਦੀਕੀਆਂ ਦਾ ਪਾਕਿਸਤਾਨ ਨੂੰ ਭੁਗਤਣਾ ਪੈ ਸਕਦਾ ਵੱਡਾ ਖਮਿਆਜ਼ਾ

TeamGlobalPunjab
1 Min Read

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਚੀਨ ਪ੍ਰਤੀ ਝੁਕਾਅ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਵਧਾ ਸਕਦਾ ਹੈ। ਭਾਰਤ-ਚੀਨ ਸਰਹੱਦ ਵਿਵਾਦ ਦੇ ਵਿਚਕਾਰ ਹੁਣ ਪਾਕਿਸਤਾਨ ਦੇ ਉੱਪਰ ਇਸ ਗੱਲ ਦਾ ਭਾਰੀ ਦਬਾਅ ਵੱਧਦਾ ਜਾ ਰਿਹਾ ਹੈ ਕਿ ਉਹ ਚੀਨ ਨੂੰ ਲੈ ਕੇ ਜਾਂ ਤਾਂ ਆਪਣੀ ਨੀਤੀ ਦੀ ਸਮੀਖਿਆ ਕਰਨ ਨਹੀਂ ਤਾਂ ਫਿਰ ਕੌਮਾਂਤਰੀ ਬਾਇਕਾਟ ਅਤੇ ਆਲੋਚਨਾ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।

ਸੂਤਰਾਂ ਅਨੁਸਾਰ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਦਫਤਰ ਨੂੰ ਦੱਸਿਆ ਕਿ ਜੇਕਰ ਪਾਕਿਸਤਾਨ ਚੀਨ ਦਾ ਸਮਰਥਨ ਕਰਦਾ ਰਿਹਾ ਤਾਂ ਉਸ ਨੂੰ ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਕਿ ਦੇਸ਼ ਲਈ ਠੀਕ ਨਹੀਂ ਹੋਵੇਗਾ।

ਯੂਰਪੀਅਨ ਯੂਨੀਅਨ ਵੱਲੋਂ ਪਾਕਿਸਤਾਨ ਦੀ ਰਾਸ਼ਟਰੀ ਹਵਾਬਾਜ਼ੀ ਕੰਪਨੀ ਪੀਆਈਏ ‘ਤੇ ਪਾਬੰਦੀ ਲਗਾਉਣਾ ਇਸ ਦਾ ਪਹਿਲਾਂ ਕਾਰਨ ਹੈ। ਯੂਰਪੀਅਨ ਦੇਸ਼ ਚੀਨ ਦੇ ਕੂਟਨੀਤਕ ਪੱਧਰ ‘ਤੇ ਬਾਈਕਾਟ ਕਰਨ ਦੀ ਯੋਜਨਾ ਬਣਾ ਰਹੇ ਹਨ। ਪਾਕਿਸਤਾਨ ਨੂੰ ਡਰ ਹੈ ਕਿ ਚੀਨ ਦੀਆਂ ਗਲਤ ਨੀਤੀਆਂ ਦੀ ਸਜ਼ਾ ਦੇਸ਼ ਨੂੰ ਭੁਗਤਣੀ ਪੈ ਸਕਦੀ ਹੈ।

 

- Advertisement -

Share this Article
Leave a comment