ਨੂਰਪੁਰਬੇਦੀ : ਇਕ ਪਾਸੇ ਜਿੱਥੇ ਸੂਬੇ ਦੀ ਸੱਤਾਧਾਰੀ ਕਾਗਰਸ ਸਰਕਾਰ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਨਜਿੱਠਣਾ ਪੈ ਰਿਹਾ ਹੈ ਉਥੇ ਹੀ ਹੁਣ ਸੰੰਘਰਸ਼ ਦੀ ਇਕ ਵਡੀ ਬਿਪਤਾ ਆਣ ਪਈ ਹੈ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਕਲ ਜਿਥੇ ਆਪ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਉਥੇ ਪਨਬਸ ਮੁਲਾਜ਼ਮਾਂ ਵਲੋ 5 ਤਾਰੀਖ ਨੂੰ ਵੱਡੇ ਸੰੰਘਰਸ਼ ਦੇ ਐਲਾਨ ਕੀਤਾ ਗਿਆ ਹੈ । ਇੱਥੇ ਹੀ ਬੱਸ ਨਹੀਂ ਹੁਣ ਟੈਕਸੀ ਚਾਲਕਾਂ ਨੇ ਵੀ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ ।
ਦਸ ਦੇਈਏ ਕਿ ਟੈਕਸੀ ਚਾਲਕਾਂ ਦਾ ਕਹਿਣਾ ਹੈ ਕਿ ਕਰਫ਼ਿਊ ਕਾਰਨ ਉਨ੍ਹਾਂ ਦਾ ਕੰਮ ਬੰਦ ਹੋ ਗਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਘਰੇ ਖੜੀਆਂ ਟੈਕਸੀਆਂ ਦਾ ਟੈਕਸ, ਪਰਮਿਟ ਫੀਸ,ਬੈਂਕ ਵਿਆਜ ਅਤੇ ਬੀਮੇ ਆਦਿ ਦੇ ਖਰਚੇ ਪੈ ਰਹੇ ਹਨ । ਟੈਕਸੀ ਚਾਲਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਇਹ ਖਰਚੇ ਮਾਫ ਹੋਣੇ ਚਾਹੀਦੇ ਹਨ । ਚਾਲਕਾਂ ਨੇ ਕਿਹਾ ਕਿ ਉਹ ਘਰ ਖੜੀਆਂ ਆਪਣੀਆਂ ਗੱਡੀਆਂ ਦੇ ਟੈਕਸ,ਪਰਮਿਟ ਫੀਸਾਂ,ਬੈਂਕ ਦੀਆਂ ਕਿਸ਼ਤਾਂ,ਵਿਆਜ ਅਤੇ ਬੀਮੇ ਆਦਿ ਦੇ ਖਰਚੇ ਨਹੀਂ ਦੇ ਸਕਦੇ।ਕਿਉਂਕਿ ਉਨ੍ਹਾਂ ਲਈ ਤਾਂ ਬਿਨ੍ਹਾਂ ਕੰਮ ਤੋਂ ਆਪਣੇ ਘਰ ਦੇ ਖਰਚੇ ਚਲਾਉਣੇ ਔਖੇ ਨੇ,ਫਿਰ ਇਹ ਟੈਕਸ ਆਦਿ ਕਿਥੋਂ ਦੇਣ।