ਪਟਿਆਲਾ : ਖੇਤੀ ਕਾਨੂੰਨ ਖਿਲਾਫ਼ ਨਿੱਤਰੇ ਹੋਏ ਇੱਕ ਹੋਰ ਅੰਦੋਲਨਕਾਰੀ ਕਿਸਾਨ ਦੀ ਮੌਤ ਹੋ ਗਈ। ਪਟਿਆਲਾ ਦੇ ਬਹਾਦਰਗੜ੍ਹ ਇਲਾਕੇ ‘ਚ ਕਿਸਾਨਾਂ ਵਲੋਂ ਬੀਜੇਪੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਜਿਸ ਦੌਰਾਨ ਕਿਸਾਨ ਹਰਬੰਸ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਰੋਸ ਪ੍ਰਦਰਸ਼ਨ ਦੌਰਾਨ ਕਿਸਾਨ ਹਰਬੰਸ ਸਿੰਘ ਵੀ ਮੌਜੂਦ ਸੀ। ਹਰਬੰਸ ਸਿੰਘ ਵੀ ਕੇਂਦਰ ਸਰਕਰ ਖਿਲਾਫ਼ ਨਾਅਰੇ ਲਗਾ ਰਹੇ ਸਨ ‘ਤੇ ਉੱਥੇ ਮੌਜੂਦ ਬਾਕੀ ਸਾਥੀਆਂ ਨੂੰ ਸੰਬੋਧਨ ਕਰ ਰਹੇ ਸੀ। ਇੰਨੇ ‘ਚ ਉਹ ਹੇਠਾਂ ਜ਼ਮੀਨ ‘ਤੇ ਡਿੱਗ ਗਏ।
ਜਿਸ ਤੋਂ ਬਾਅਦ ਸਾਥੀ ਕਿਸਾਨਾਂ ਨੇ ਉਹਨਾਂ ਨੂੰ ਇਲਾਜ਼ ਲਈ ਨਜ਼ਦੀਕੀ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਕਿਸਾਨ ਹਰਬੰਸ ਸਿੰਘ ਨੂੰ ਮ੍ਰਿਤਕ ਘੋਸ਼ਿਤ ਕੀਤਾ। ਹਰਬੰਸ ਸਿੰਘ ਪਿੰਡ ਮਹਿਮਦਪੁਰ ਦੇ ਰਹਿਣ ਵਾਲੇ ਸਨ। ਇਹਨਾਂ ਦੀ ਉਮਰ 63 ਸਾਲ ਸੀ। ਹਰਬੰਸ ਸਿੰਘ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਜੁੜੇ ਹੋਏ ਸਨ। ਇਹ ਧਰਨਾ ਪ੍ਰਦਰਸ਼ਨ ਵੀ ਹਰਬੰਸ ਸਿੰਘ ਦੇ ਪਿੰਡ ਨੇਡੇ ਹੀ ਲਾਇਆ ਗਿਆ ਸੀ।