Breaking News

ਮਿਆਂਮਾਰ ‘ਚ ਪ੍ਰਦਰਸ਼ਨਕਾਰੀਆਂ ਨੇ ਅਸਹਿਯੋਗ ਅੰਦੋਲਨ ਦੀ ਕੀਤੀ ਸ਼ੁਰੂਆਤ

ਯੰਗੂਨ :- ਆਜ਼ਾਦੀ ਤੇ ਲੋਕਤੰਤਰ ਦੀ ਬਹਾਲੀ ਦੀ ਮੰਗ ਕਰਨ ਵਾਲੇ ਵਰਕਰਾਂ ਨੇ ਮਿਆਂਮਾਰ ਦੀ ਜਨਤਾ ਨਾਲ ਫੌਜੀ ਸ਼ਾਸਨ ਜੁੰਟਾ ਦਾ ਵਿਰੋਧ ਜਾਰੀ ਰੱਖਦੇ ਹੋਏ ਫ਼ੌਜੀ ਸਰਕਾਰ ਨੂੰ ਬਿਜਲੀ ਦਾ ਬਿੱਲ ਤੇ ਖੇਤੀ ਕਰਜ਼ ਭਰਨ ਤੋਂ ਰੋਕ ਦਿੱਤਾ ਹੈ। ਨਾਲ ਹੀ ਇਹ ਵੀ ਕਿਹਾ ਕਿ ਦੇਸ਼ ‘ਚ ਤਖ਼ਤਾ ਪਲਟ ਤੋਂ ਬਾਅਦ ਤੋਂ ਸਰਬ ਉੱਚ ਜਨਰਲ ਦੇ ਖਿਲਾਫ਼ ਆਜ਼ਾਦੀ ਦੀ ਆਵਾਜ਼ ਬੁਲੰਦ ਕਰਦੇ ਹੋਏ ਬੱਚਿਆਂ ਨੂੰ ਸਕੂਲ ਨਹੀਂ ਭੇਜਣ ਦਾ ਵੀ ਅਪੀਲ ਕੀਤੀ ਹੈ।

ਬੀਤੇ ਐਤਵਾਰ ਨੂੰ ਮਿਆਂਮਾਰ ਦੇ ਵੱਡੇ ਸ਼ਹਿਰਾਂ ‘ਚ ਜਿੱਥੇ-ਕਿਤੇ ਕਈ ਵਿਰੋਧ ਪ੍ਰਦਰਸ਼ਨ ਹੋਏ। ਇਸਦੇ ਅਗਲੇ ਹੀ ਦਿਨ ਇੰਡੋਨੇਸ਼ੀਆ ‘ਚ ਆਸੀਆਨ ਦੇਸ਼ਾਂ ਦੇ ਸੰਮੇਲਨ ‘ਚ ਮਿਆਂਮਾਰ ਦੇ ਸੀਨੀਅਰ ਜਨਰਲ ਮਿੰਗ ਆਂਗ ਹੈਇੰਗ ਨੇ ਇਕ ਸਮਝੌਤਾ ਕੀਤਾ ਸੀ। ਪਰ ਜੁੰਟਾ ਮੁਖੀ ਨੇ ਬਰਖ਼ਾਸਤ ਲੋਕਤੰਤਰੀ ਸਰਕਾਰ ਦੀ ਆਗੂ ਆਂਗ ਸਾਨ ਸੂਕੀ ਸਮੇਤ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ‘ਤੇ ਧਿਆਨ ਨਹੀਂ ਦਿੱਤਾ।

ਇਸਤੋਂ ਇਲਾਵਾ ਜੁੰਟਾ ਨੇ ਮੀਡੀਆ ਦੀ ਆਜ਼ਾਦੀ ਖੋਹਣ ਦੇ ਨਾਲ ਹੀ ਕਈ ਪੱਤਰਕਾਰਾਂ ਨੂੰ ਵੀ ਕੈਦ ਕਰ ਲਿਆ ਹੈ। ਇਸਦੇ ਵਿਰੋਧ ‘ਚ ਮਿਆਂਮਾਰ ਦੀ ਜਨਤਾ ਨੇ ਭੁੱਖ ਹੜਤਾਲ ਤੋਂ ਲੈ ਕੇ ਅਸਹਿਯੋਗ ਅੰਦੋਲਨ ਤਕ ਛੇੜ ਦਿੱਤਾ ਹੈ। ਇਸ ਅੰਦੋਲਨ ਨਾਲ ਮਿਆਂਮਾਰ ਦਾ ਅਰਥਚਾਰਾ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ ਹੈ।

Check Also

ਪਾਕਿਸਤਾਨ: ਅਣਪਛਾਤੇ ਹਮਲਾਵਰਾਂ ਨੇ ਵੈਨ ‘ਤੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 4 ਦੀ ਮੌਤ, 12 ਜ਼ਖਮੀ

ਬਲੋਚਿਸਤਾਨ: ਪਾਕਿਸਤਾਨ ‘ਚ ਅੱਤਵਾਦੀ ਹਮਲਾਵਰਾਂ ਨੇ ਬਲੋਚਿਸਤਾਨ ਦੇ ਨਸੀਰਾਬਾਦ ਜ਼ਿਲ੍ਹੇ ‘ਚ ਵਿਆਹ ਦੀ ਪਾਰਟੀ ਨੂੰ …

Leave a Reply

Your email address will not be published. Required fields are marked *