ਲਾਡੋਵਾਲ ਟੋਲ ਪਲਾਜ਼ਾ ‘ਤੇ ਧਰਨਾ 12ਵੇਂ ਦਿਨ ‘ਚ ਪਹੁੰਚਿਆ, ਕੰਪਨੀ ਨੂੰ ਹੁਣ ਤਕ 8 ਕਰੋੜ ਦਾ ਨੁਕਸਾਨ

TeamGlobalPunjab
1 Min Read

ਲੁਧਿਆਣਾ : ਖੇਤੀ ਸੁਧਾਰ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਤਰ੍ਹਾਂ ਨਾਲ ਅੰਦੋਲਨ ਕੀਤੇ ਜਾ ਰਹੇ ਹਨ। ਕਈ ਕਿਸਾਨ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ‘ਤੇ ਟੋਲ ਪਲਾਜ਼ਾ ‘ਤੇ ਧਰਨੇ ਦਿੱਤੇ ਜਾ ਰਹੇ ਹਨ। ਇਹਨਾਂ ਵਿੱਚ ਇੱਕ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਵੀ ਸ਼ਾਮਲ ਹੈ। ਜਿੱਥੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਇਹ ਧਰਨਾ 12ਵੇਂ ਦਿਨ ‘ਚ ਪਹੁੰਚ ਗਿਆ ਹੈ।

ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇ ‘ਤੇ ਸਥਿਤ ਇਹ ਟੋਲ ਪਲਾਜ਼ਾ ਸਭ ਤੋਂ ਵੱਧ ਆਮਦਨ ਵਾਲਾ ਹੈ। ਲਾਡੋਵਾਲ ਟੋਲ ਪਲਾਜ਼ਾ ਦੇ ਅਧਿਕਾਰੀਆਂ ਮੁਤਾਬਕ ਇੱਥੋ ਰੋਜ਼ਾਨਾਂ 35 ਤੋਂ 40 ਹਜ਼ਾਰ ਦੇ ਕਰੀਬ ਗੱਡੀਆਂ ਨਿਕਲਦੀਆਂ ਹਨ। ਜਿਹਨਾਂ ਤੋਂ ਰੋਜ਼ਾਨਾਂ ਤਕਰੀਬਨ 65 ਤੋਂ 70 ਲੱਖ ਰੁਪਏ ਟੋਲ ਇਕੱਠਾ ਹੁੰਦਾ ਹੈ। ਕਿਸਾਨਾਂ ਦੇ ਧਰਨੇ ਕਾਰਨ ਇਸ ਟੋਲ ਪਲਾਜ਼ਾ ਨੂੰ ਹੁਣ ਤਕ 8 ਕਰੋੜ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਹੈ।

ਕਿਸਾਨ ਜਥੇਬੰਦੀਆਂ ਟੋਲ ਪਲਾਜ਼ਾ ‘ਤੇ ਡਟੀਆਂ ਹੋਏ ਹਨ। ਹਰ ਇੱਕ ਗੱਡੀ ਨੂੰ ਬਿਨਾਂ ਟੋਲ ਕਟਵਾਏ ਹੀ ਲੰਘਾਇਆ ਜਾ ਰਿਹਾ ਹੈ। ਅਜਿਹਾ ਬਾਕੀ ਥਾਵਾਂ ‘ਤੇ ਵੀ ਹੋ ਰਿਹਾ ਹੈ। ਟੋਲ ਬੰਦ ਕਰਕੇ ਕਿਸਾਨ ਕੇਂਦਰ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਮੰਗ ਕਰ ਰਹੇ ਹਨ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ।

Share this Article
Leave a comment