ਗੁਰਦਾਸ ਮਾਨ ਨੇ ਮੁੜ ਵੰਗਾਰਿਆ ਪੰਜਾਬੀਆਂ ਨੂੰ! ਸ਼ਰੇਆਮ ਭਾਰੀ ਇਕੱਠ ‘ਚ ਸਟੇਜ਼ ਤੋਂ ਕੱਢੀਆਂ ਗ਼ਾਲਾ!

TeamGlobalPunjab
3 Min Read

ਵੈਂਨਕੁਵਰ : ਪੰਜਾਬੀ ਗਾਇਕ ਹਰ ਦਿਨ ਕਿਸੇ ਨਾ ਕਿਸੇ ਕਾਰਨਵੱਸ਼ ਵਿਵਾਦਾਂ ‘ਚ ਘਿਰੇ ਰਹਿੰਦੇ ਹਨ। ਇੰਝ ਲਗਦਾ ਹੈ ਕਿ ਹੁਣ ਇਨ੍ਹਾਂ ਵਿਵਾਦਾਂ ਦੀ ਗਾਜ਼ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ‘ਤੇ ਵੀ ਆ  ਡਿੱਗੀ ਹੈ। ਦਰਅਸਲ ਗੁਰਦਾਸ ਮਾਨ ਦਾ ਇਹ ਵਿਰੋਧ ਇਕ ਰਾਸ਼ਟਰ ਇੱਕ ਭਾਸ਼ਾ ਵਾਲੇ ਬਿਆਨ ਤੋਂ ਬਾਅਦ ਹੋ ਰਿਹਾ ਹੈ। ਪਤਾ ਲੱਗਾ ਹੈ ਕਿ ਕੈਨੇਡਾ ਅੰਦਰ ਆਪਣੇ ਸ਼ੋਅ ਲਾਉਣ ਪਹੁੰਚੇ ਗੁਰਦਾਸ ਮਾਨ ਵੱਲੋਂ ਇੱਕ ਵਾਰ ਨਹੀਂ ਦੋ ਵਾਰ ਇਕ ਰਾਸ਼ਟਰ ਇੱਕ ਭਾਸ਼ਾ ਦਾ ਸਾਥ ਦਿੱਤਾ ਜਿਸ ਤੋਂ ਬਾਅਦ ਲੋਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਹੋ ਰਿਹਾ ਹੈ।

ਜਾਣਕਾਰੀ ਮੁਤਾਬਿਕ ਗੁਰਦਾਸ ਮਾਨ ਵੱਲੋਂ ਇੱਥੇ ਵੈਂਨਕੁਵਰ ਸ਼ਹਿਰ ਅੰਦਰ ਇੱਕ ਪੱਤਰਕਾਰ ਸੰਮੇਲਨ ਕੀਤਾ ਗਿਆ ਸੀ ਜਿੱਥੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਮਾਨ ਵੱਲੋਂ ਕਿਹਾ ਗਿਆ ਕਿ ਇੱਕ ਰਾਸ਼ਟਰ ਅਤੇ ਇੱਕ ਭਾਸ਼ਾ ਜਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਇੱਥੇ ਬੋਲਦਿਆਂ ਜੇਕਰ ਪੰਜਾਬੀ ਨੂੰ ਸਾਡੀ ਮਾਂ ਬੋਲੀ ਕਿਹਾ ਤਾਂ ਹਿੰਦੀ ਨੂੰ ਵੀ ਮਾਸੀ ਕਹਿ ਕੇ ਸੰਬੋਧਿਤ ਕੀਤਾ। ਪਤਾ ਇਹ ਵੀ ਲੱਗਾ ਹੈ ਕਿ ਇਸ ਤੋਂ ਬਾਅਦ ਵੀ ਇੱਕ ਵਾਰ ਹੋਰ ਵੈਕੁਵਰ ਦੇ ਇੱਕ ਨਾਮੀ ਰੇਡੀਓ ਸਟੇਸ਼ਨ ‘ਤੇ ਇੱਕ ਇੰਟਰਵਿਊ ਦੌਰਾਨ ਇੱਕ ਰਾਸ਼ਟਰ ਅਤੇ ਇੱਕ ਭਾਸ਼ਾ ਦਾ ਸਾਥ ਦਿੱਤਾ।

ਗਲੋਬਲ ਪੰਜਾਬ ਟੀਵੀ ਨੇ ਜਦੋਂ ਵੱਖੋ ਵੱਖ ਪੰਜਾਬੀ ਗਾਇਕਾਂ ਨਾਲ ਇਸ ਮੁੱਦੇ ‘ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਕਿਹਾ  ਕਿ ਗੁਰਦਾਸ ਮਾਨ ਬਹੁਤ ਹੀ ਸੁਲਝੇ ਹੋਏ ਵਿਅਕਤੀ ਨੇ ਪਰ ਉਨ੍ਹਾਂ ਦੀ ਇਸ ਹਰਕਤ ਨੇ ਸੱਚੀ ਸੁੱਚੀ ਤੇ ਸਾਫ ਸੁਥਰੀ ਗਾਇਕੀ ਕਰਨ ਵਾਲੇ ਪੰਜਾਬੀ ਗਾਇਕਾਂ ਦੀ ਪਛਾਣ ਨੂੰ ਢਾਹ ਲਾਈ ਹੈ। ਇੱਕ ਮਸ਼ਹੂਰ ਤੇ ਵਿਸ਼ਵ ਪ੍ਰਸਿੱਧ ਪੌਪ ਗਾਇਕ ਨੇ ਕਿਹਾ ਕਿ ਗੁਰਬਾਣੀ ਦੀ ਸਟੇਜ ਉੱਤੇ ਇਸ ਤਰ੍ਹਾਂ ਵਰਤੋਂ ਕਰਨੀ ਸਰਾਸਰ ਗਲਤ ਹੈ। ਇੱਕ ਹੋਰ ਉੱਘੇ ਸੱਭਿਆਚਾਰਕ ਗਾਇਕ ਨੇ ਕਿਹਾ ਕਿ ਗੁਰਦਾਸ ਮਾਨ ਦਾ ਸੁਭਾਅ ਤਾਂ ਬਹੁਤ ਹੀ ਠਰੱਮੇ ਵਾਲਾ ਹੈ ਪਤਾ ਨਹੀਂ ਇਸ ਬਾਬੇ ਨੂੰ ਕੀ ਹੋ ਗਿਆ ਹੈ।

ਗੁਰਦਾਸ ਮਾਨ ਦੇ ਇਸ ਬਿਆਨ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਪੰਜਾਬੀ ਜਾਗਰਤੀ ਮੰਚ ਦੇ ਸਕੱਤਰ ਦੀਪਕ ਬਾਲੀ ਨੇ ਕਿਹਾ ਕਿ ਗੁਰਦਾਸ ਮਾਨ ਇੱਕ ਸਤਿਕਾਰਿਤ ਹਸਤੀ ਹਨ ਪਰ ਉਨ੍ਹਾਂ ਨੇ ਜਿਹੜਾ ਤਰਕ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਦਿੱਤਾ ਹੈ ਉਹ ਉਸ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਖੂਬਸੂਰਤੀ ਇਸ ਗੱਲ ਨਾਲ ਹੀ ਹੈ ਕਿ ਇੱਥੇ ਹਰ ਖੇਤਰ ਦੀ ਆਪਣੀ ਆਪਣੀ ਭਾਸ਼ਾ ਹੈ ਅਤੇ ਆਪਣਾ ਸੱਭਿਆਚਾਰ ਹੈ ਅਤੇ ਜੇਕਰ ਅਸੀਂ ਇੱਕ ਰਾਸ਼ਟਰ ਅਤੇ ਇੱਕ ਭਾਸ਼ਾ ਦੀ ਵਰਤੋਂ ਕਰਨ ਲੱਗਾਗੇਂ ਤਾਂ ਆਪਣੀ ਸੰਸਕ੍ਰਿਤੀ ਤੋਂ ਦੂਰ ਹੋ ਜਾਵਾਂਗੇ।

- Advertisement -

ਇੱਧਰ ਦੂਜੇ ਪਾਸੇ ਕੈਨੇਡਾ ਦੇ ਰਹਿਣ ਵਾਲੇ ਅਤੇ ਪੰਜਾਬੀ ਬੋਲੀ ਦੇ ਚਿੰਤਕ ਗੁਰਪ੍ਰੀਤ ਸਿੰਘ ਸਹੋਤਾ ਨੇ ਕਿਹਾ ਕਿ ਗੁਰਦਾਸ ਮਾਨ ਅੱਜ ਜੇਕਰ ਇਸ ਮੁਕਾਮ ‘ਤੇ ਪੁੱਜੇ ਹਨ ਤਾਂ ਉਹ ਸਿਰਫ ਪੰਜਾਬੀ ਬੋਲੀ ਕਾਰਨ ਹੀ ਸੰਭਵ ਹੋਇਆ ਹੈ। ੳਨ੍ਹਾਂ ਕਿਹਾ ਕਿ ਉਨ੍ਹਾਂ (ਮਾਨ) ਨੂੰ ਆਪਣੀ ਬੋਲੀ ਨੂੰ ਪਹਿਲ ਦੇਣੀ ਚਾਹੀਦੀ ਹੈ।

ਦੱਸ ਦਈਏ ਕਿ ਇਸ ਤੋਂ ਬਾਅਦ ਗੁਰਦਾਸ ਮਾਨ ਵੱਲੋਂ ਕੈਨੇਡਾ ਅੰਦਰ ਆਪਣੇ ਸ਼ੋਅ ਦੌਰਾਨ ਹੋ ਰਹੇ ਵਿਰੋਧ ਵਿੱਚ ਵੀ ਅਪੱਤੀਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ। ਮਾਨ ਚਲਦੇ ਸ਼ੋਅ ਵਿੱਚ ਸਾਹਮਣੇ ਬੈਠੇ ਵਿਅਕਤੀ ਆਸ਼ਕ, ਅਮਲੀ ਜਿਹੇ ਭੱਦੇ ਸ਼ਬਦਾਂ ਨਾਲ ਸੰਬੋਧਿਤ ਕਰਦੇ ਹੋਏ ਵੀ ਨਜ਼ਰ ਆਏ।

Share this Article
Leave a comment