‘ਬ੍ਰਿਜਭੂਸ਼ਣ ਖਿਲਾਫ਼ ਗਵਾਹੀ ਦੇਣ ਤੋਂ ਪਹਿਲਾਂ ਮਹਿਲਾ ਪਹਿਲਵਾਨਾਂ ਦੀ ਸੁਰੱਖਿਆ ਹਟਾਈ ਗਈ’

Global Team
3 Min Read

ਦਿੱਲੀ : ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕਰਨ ਵਾਲੀਆਂ ਤਿੰਨ ਮਹਿਲਾ ਪਹਿਲਵਾਨਾਂ ਦੀ ਸੁਰੱਖਿਆ ਹਟਾਉਣ ਲਈ ਅਦਾਲਤ ਨੇ ਦਿੱਲੀ ਪੁਲਿਸ ਨੂੰ ਫਟਕਾਰ ਲਗਾਈ ਹੈ।

ਵੀਰਵਾਰ ਨੂੰ ਮਹਿਲਾ ਪਹਿਲਵਾਨਾਂ ਨੇ ਦਿੱਲੀ ਦੀ ਅਦਾਲਤ ‘ਚ ਪਟੀਸ਼ਨ ਦਾਇਰ ਕਰਕੇ ਦੋਸ਼ ਲਾਇਆ ਕਿ ਸ਼ੁੱਕਰਵਾਰ ਨੂੰ ਇਕ ਪਹਿਲਵਾਨ ਨੇ ਅਦਾਲਤ ‘ਚ ਗਵਾਹੀ ਦਿੱਤੀ ਸੀ ਪਰ ਇਸ ਗਵਾਹੀ ਤੋਂ ਇਕ ਦਿਨ ਪਹਿਲਾਂ ਹੀ ਦਿੱਲੀ ਪੁਲਿਸ ਨੇ ਉਸ ਦੀ ਸੁਰੱਖਿਆ ਵਾਪਸ ਲੈ ਲਈ ਸੀ।

ਅਦਾਲਤ ਨੇ ਇਸ ਪਟੀਸ਼ਨ ‘ਤੇ ਪਹਿਲ ਦੇ ਆਧਾਰ ‘ਤੇ ਸੁਣਵਾਈ ਕੀਤੀ ਅਤੇ ਦਿੱਲੀ ਪੁਲਿਸ ਨੂੰ ਤਿੰਨਾਂ ਪਹਿਲਵਾਨਾਂ ਨੂੰ ਤੁਰੰਤ ਸੁਰੱਖਿਆ ਪ੍ਰਦਾਨ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਅੰਤਰਿਮ ਹੁਕਮ ਵਿੱਚ ਇਹ ਵੀ ਕਿਹਾ ਕਿ ਅਦਾਲਤ ਦੇ ਅਗਲੇ ਹੁਕਮਾਂ ਤੱਕ ਮਹਿਲਾ ਪਹਿਲਵਾਨਾਂ ਦੀ ਸੁਰੱਖਿਆ ਨਾ ਹਟਾਈ ਜਾਵੇ।

ਦਿੱਲੀ ਪੁਲਿਸ ਨੇ ਵਿਨੇਸ਼ ਦੀ ਪੋਸਟ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ PSO ਨੂੰ ਫਾਇਰਿੰਗ ਅਤੇ ਟਰੇਨਿੰਗ ਅਭਿਆਸ ਲਈ ਬੁਲਾਇਆ ਸੀ। ਪੁਲਿਸ ਵਿੱਚ ਇਹ ਰੁਟੀਨ ਮਾਮਲਾ ਹੈ। ਦੋਵੇਂ ਲੜਕੀਆਂ ਦੇ PSO  ਵਾਪਸ ਚਲੇ ਜਾ ਚੁੱਕੇ ਹਨ ਜਾਂ ਅੱਜ ਰਾਤ ਪਹੁੰਚ ਜਾਣਗੇ। ਵਿਨੇਸ਼ ਦੀ ਪੋਸਟ ਮੁਤਾਬਕ ਸੁਰੱਖਿਆ ਹਟਾਉਣ ਦੇ ਕੋਈ ਹੁਕਮ ਨਹੀਂ ਹਨ। ਜੇਕਰ ਸੁਰੱਖਿਆ ਕਰਮੀਆਂ ਦੇ ਆਉਣ ‘ਚ ਕੋਈ ਦੇਰੀ ਹੋਈ ਹੈ ਤਾਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਬਾਰੇ ਪਹਿਲਵਾਨਾਂ ਨੂੰ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।

ਦੱਸ ਦੇਈਏ ਕਿ ਬ੍ਰਿਜ ਭੂਸ਼ਣ ‘ਤੇ ਕੁਝ ਭਾਰਤੀ ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਦੇ ਆਰੋਪ ਲਾਏ ਸਨ, ਜਿਸ ਦਾ ਮਾਮਲਾ ਅਦਾਲਤ ‘ਚ ਚੱਲ ਰਿਹਾ ਹੈ। ਇਸ ਕੇਸ ਕਾਰਨ ਕੁਝ ਮਹਿਲਾ ਪਹਿਲਵਾਨਾਂ ਨੇ ਵੀ ਅਦਾਲਤ ਵਿੱਚ ਗਵਾਹੀ ਦੇਣੀ ਹੈ। ਹੁਣ ਇਸ ਮਾਮਲੇ ‘ਚ ਵਿਨੇਸ਼ ਨੇ ਐਕਸ ‘ਤੇ ਲਿਖਿਆ – ਜਿਨ੍ਹਾਂ ਮਹਿਲਾ ਪਹਿਲਵਾਨਾਂ ਦੀ ਬ੍ਰਿਜ ਭੂਸ਼ਣ ਦੇ ਖਿਲਾਫ ਕੋਰਟ ‘ਚ ਗਵਾਹੀ ਹੋਣੀ ਹੈ, ਦਿੱਲੀ ਪੁਲਿਸ ਨੇ ਉਨ੍ਹਾਂ ਦੀ ਸੁਰੱਖਿਆ ਹਟਾ ਦਿੱਤੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment