ਹੈਲਥ ਡੈਸਕ: ਕੁੱਝ ਔਰਤਾਂ ਦਾ ਜਿੱਥੇ ਮਾਹਵਾਰੀ ਚੱਕਰ ਆਸਾਨੀ ਨਾਲ ਹੁੰਦਾ ਹੈ ਉਥੇ ਹੀ ਕੁੱਝ ਲਈ ਇਹ ਕਿਸੇ ਭਿਆਨਕ ਸੁਪਨੇ ਤੋਂ ਘੱਟ ਨਹੀਂ ਹੁੰਦਾ ਹੈ ਕਿਉਂਕਿ ਬਹੁਤ ਸਾਰੀਆਂ ਔਰਤਾਂ ਨੂੰ ਇਸ ਦੌਰਾਨ ਕੁੱਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਬਾਰੇ ਉਹ ਸ਼ਾਇਦ ਹੀ ਕਿਸੇ ਨੂੰ ਕਹਿੰਦੀਆਂ ਹੋਣ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸਭ ਸਮੱਸਿਆਵਾਂ ਆਮ ਹਨ ਪਰ ਉਨ੍ਹਾਂ ਔਰਤਾਂ ਨੂੰ ਇਹ ਜਾਣ ਲੈਣ ਦੀ ਜ਼ਰੂਰਤ ਹੈ ਕਿ ਮਾਹਵਾਰੀ ਦੌਰਾਨ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਇੱਕ ਵੱਡੇ ਰੋਗ ਵਿੱਚ ਬਦਲ ਸਕਦੀ ਹੈ। ਇਸ ਵਿੱਚੋਂ ਇੱਕ ਹੈ ਐਮੇਨੋਰਿਆ ( Amenorrhea ) ਯਾਨੀ ਦੀ ਮਾਹਵਾਰੀ ਦੌਰਾਨ ਘੱਟ ਬਲੀਡਿੰਗ ਦਾ ਹੋਣਾ।
Amenorrhea ਅਤੇ menopause ਵਿੱਚ ਅੰਤਰ
Amenorrhea ਦਾ ਸੰਬੰਧ ਮਾਸਿਕ ਚੱਕਰ ਦੇ ਘੱਟ ਹੋਣ ਜਾਂ ਫਿਰ ਉਸ ਦੇ ਅਣਉਚਿਤ ਹੋਣ ਨਾਲ ਹੈ। ਕਿਸੇ ਮਹਿਲਾ ਨੂੰ ਜੇਕਰ ਉਹ ਗਰਭਵਤੀ ਨਹੀਂ ਹੈ ਅਤੇ ਲਗਾਤਾਰ ਤਿੰਨ ਮਹੀਨੇ ਤੋਂ ਜ਼ਿਆਦਾ ਪੀਰੀਅਡਸ ਨਾਂ ਆਉਣ ਦੀ ਸ਼ਿਕਾਇਤ ਹੈ ਤਾਂ ਇਸਨੂੰ ਹਲਕੇ ਵਿੱਚ ਨਾਂ ਲਵੋ। ਇਸਦੇ ਨਾਲ ਹੀ ਜੇਕਰ ਤੁਹਾਡੀ ਉਮਰ ਚਾਲੀ ਸਾਲ ਤੋਂ ਜ਼ਿਆਦਾ ਹੈ ਅਤੇ ਉਸ ਨਾਲ ਵੀ ਪੀਰੀਅਡ ਮਿਸ ਹੋਣ ਦੀ ਹਾਲਤ ਹੋ ਰਹੀ ਹੈ ਤਾਂ ਇਸਨੂੰ menopause ਸਮਝਣ ਦੀ ਭੁੱਲ ਨਾਂ ਕਰੋ ।
ਮਾਹਵਾਰੀ ਘੱਟ ਹੋਣ ਦੀ ਦੋ ਸਟੇਜਾਂ ਹਨ- ਪਹਿਲੀ ਹੈ ਪ੍ਰਾਈਮਰੀ ਐਮੇਨੋਰਿਆ, ਜਿਸ ਵਿੱਚ ਜੇਕਰ 16 ਸਾਲ ਦੀ ਉਮਰ ਤੱਕ ਕਿਸੇ ਕੁੜੀ ਨੂੰ ਮਾਹਵਾਰੀ ਦੀ ਸ਼ੁਰੂਆਤ ਨਹੀਂ ਹੁੰਦੀ ਹੈ ਤਾਂ ਤੁਰੰਤ ਹੀ ਕਿਸੇ ਡਾਕਟਰ ਨਾਲ ਸੰਪਰਕ ਕਰਨ ਦੀ ਜ਼ਰੂਰਤ ਹੁੰਦੀ ਹੈ । ਹਾਂਲਾਕਿ ਅਜਿਹੀ ਪਰੇਸ਼ਾਨੀ ਦਸ ਵਿੱਚੋਂ ਦੋ ਲੜਕੀਆਂ ਨੂੰ ਹੁੰਦੀ ਹੈ । ਕਿਉਂਕਿ ਇਸ ਤਰ੍ਹਾਂ ਦੀ ਰੋਗ ਦਾ ਸਬੰਧ ਜਨਨ ਅੰਗਾਂ ਵਿੱਚ ਗੜਬੜੀ ਦੇ ਕਾਰਨ ਹੁੰਦਾ ਹੈ ਪਰ ਠੀਕ ਸਮੇਂ ਤੇ ਇਲਾਜ ਨਾਲ ਇਸ ਰੋਗ ਨੂੰ ਖਤਮ ਕੀਤਾ ਜਾ ਸਕਦਾ ਹੈ ।
ਘੱਟ ਮਾਹਵਾਰੀ ਹੋਣ ਦੀ ਇੱਕ ਹੋਰ ਸਟੇਜ ਹੁੰਦੀ ਹੈ । ਜਿਸ ਵਿੱਚ ਉਮਰ ਦੇ ਕਿਸੇ ਪੜਾਅ ‘ਤੇ ਮਾਹਵਾਰੀ ਅਚਾਨਕ ਰੁਕ ਜਾਂਦੀ ਹੈ ਤਾਂ ਇਸ ਦੇ ਕਾਰਨ ਅੰਡਰਐਕਟਿਵ ਥਾਇਰਾਇਡ ਤੇ ਪੀਸੀਓਐਸ ਹਨ। ਘੱਟ ਮਾਹਵਾਰੀ ਹੋਣ ਦੇ ਨਾਲ ਹੀ ਇਸ ਤਰ੍ਹਾਂ ਦੇ ਰੋਗ ਵਿੱਚ ਕੁੱਝ ਹੋਰ ਵੀ ਲੱਛਣ ਸਰੀਰ ਵਿੱਚ ਨਜ਼ਰ ਆਉਂਦੇ ਹਨ ।
ਕਈ ਵਾਰ ਜਦੋਂ ਘੱਟ ਬਲੀਡਿੰਗ ਹੁੰਦੀ ਹੈ ਤਾਂ ਉਸਦੇ ਨਾਲ ਹੀ ਸਰੀਰ ਵਿੱਚ ਇਸ ਰੋਗ ਦੇ ਹੋਰ ਵੀ ਲੱਛਣ ਨਜ਼ਰ ਆਉਂਦੇ ਹਨ। ਜਿਵੇਂ ਬਰੈਸਟ ਵਿੱਚ ਡਿਸਚਾਰਜ ਦੇ ਨਾਲ ਹੀ ਆਕਾਰ ਵਿੱਚ ਤਬਦੀਲੀ, ਵਾਲਾਂ ਦਾ ਝੜ੍ਹਨਾ, ਸਿਰ ਵਿੱਚ ਦਰਦ ਹੋਣਾ, ਭਾਰ ਵਧਣਾ ਜਾਂ ਅਚਾਨਕ ਘੱਟ ਹੋ ਜਾਣਾ। ਇਸ ਦੇ ਨਾਲ ਹੀ ਚਿਹਰੇ ‘ਤੇ ਵਾਲਾਂ ਦੇ ਉੱਗਣ ਨੂੰ ਵੀ ਐਮੇਨੋਰਿਆ ਦੇ ਲੱਛਣਾਂ ‘ਚੋਂ ਇੱਕ ਗਿਣਿਆ ਜਾਂਦਾ ਹੈ।
ਜੇਕਰ ਕਿਸੇ ਮਹਿਲਾ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਹੁੰਦੀ ਹੈ ਤਾਂ ਤੁਰੰਤ ਹੀ ਉਸਨੂੰ ਕਿਸੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਕਿਉਂਕਿ ਠੀਕ ਸਮੇਂ ‘ਤੇ ਇਲਾਜ ਨਾਲ ਬਹੁਤ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ।
ਨੋਟ: ਇਹ ਆਰਟੀਕਲ ਤੁਹਾਡੀ ਜਾਗਰੂਕਤਾ ਅਤੇ ਸੱਮਝ ਵਧਾਉਣ ਲਈ ਸਾਂਝਾ ਕੀਤਾ ਗਿਆ ਹੈ। ਜੇਕਰ ਕਿਸੇ ਪਰੇਸ਼ਾਨੀ ਨਾਲ ਪੀੜਤ ਹੋ ਤਾਂ ਆਪਣੇ ਡਾਕਟਰ ਤੋਂ ਸਲਾਹ ਜ਼ਰੂਰ ਲਵੋ।