ਜੋਨਸ ਬ੍ਰਦਰਜ਼ ਹੋਵੇ ਜਾਂ ਫਿਰ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਹਰ ਕੋਈ ਸੋਸ਼ਲ ਮੀਡੀਆ ‘ਤੇ ਹਲਚਲ ਮਚਾਉਣ ਲਈ ਕਾਫ਼ੀ ਹੈ। ਹਾਲ ਹੀ ‘ਚ ਜੋਨਾਸ ਬਰਦਰਸ ਦਾ ਇੱਕ ਸ਼ਾਨਦਾਰ ਇਵੈਂਟ ਹੋਇਆ ਸੀ, ਜਿਸਦੀ ਕਈ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ ਛਾਈਆਂ ਹੋਈਆਂ ਹਨ। ਇਸ ਇਵੈਂਟ ਦੀ ਇੱਕ ਵੀਡੀਓ ਨੇ ਸਭ ਦਾ ਖੂਬ ਧਿਆਨ ਖਿੱਚਿਆ ਹੈ।
ਇਸ ਦੇ ਸਟਾਰ ਜੋਨਾਸ ਬਰਦਰ ਨਹੀਂ, ਸਗੋਂ ਪ੍ਰਿਅੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਤੇ ਜਠਾਣੀ ਸੋਫੀ ਟਰਨਰ। ਪ੍ਰਿਯੰਕਾ ਦੇ ਨਾਲ-ਨਾਲ ਉਨ੍ਹਾਂ ਦੀ ਮਾਂ ਮਧੂ ਚੋਪੜਾ ਦਾ ਵੀ ਪ੍ਰਿਅੰਕਾ ਦੇ ਸਹੁਰਿਆਂ ਨਾਲ ਚੰਗਾ ਰਿਸ਼ਤਾ ਹੈ ਜਿਸਦਾ ਸਬੂਤ ਹਾਲ ਹੀ ਵਿੱਚ ਸਾਹਮਣੇ ਆਈ ਵੀਡੀਓ ਰਾਹੀਂ ਮਿਲਿਆ ਹੈ।
https://www.instagram.com/p/B1dkdeZief_/
ਅਸਲ ‘ਚ ਜੋਨਸ ਬ੍ਰਦਰਜ਼ ਦੇ ਸਮਾਰੋਹ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਮਧੂ ਚੋਪੜਾ ਪ੍ਰਿਯੰਕਾ ਦੀ ਜਠਾਣੀ ਸੋਫੀ ਟਰਨਰ ਨਾਲ ਡਾਂਸ ਕਰ ਰਹੀ ਹੈ। ਵੀਡੀਓ ਵਿਚ ਦੋਵੇਂ ਮਸਤ ਹੋ ਕੇ ਨੱਚ ਰਹੀਆਂ ਹਨ। ਇਸ ਵੀਡੀਓ ਨੂੰ ਵੇਖ ਕੇ ਇਹ ਸਾਫ ਹੋ ਗਿਆ ਹੈ ਕਿ ਮਧੂ ਚੋਪੜਾ ਆਪਣੀ ਧੀ ਦੇ ਸਹੁਰਿਆਂ ਨਾਲ ਕਾਫੀ ਆਨੰਦ ਮਾਣਦੀ ਹਨ।
Watching This happen made my night . Such a sense of family! pic.twitter.com/XYtH54vCIK
— victoria fitzsimmons📸 (@yankegrl22) August 22, 2019
ਦੱਸ ਦੇਈਏ ਕਿ ਇੱਕ ਇੰਟਰਵਿਊ ਵਿੱਚ ਮਧੂ ਨੇ ਨਿਕ ਦੇ ਪਰਿਵਾਰ ਬਾਰੇ ਕਿਹਾ ਸੀ ਕਿ ਨਿਕ ਦੇ ਪਰਿਵਾਰਕ ਮੈਂਬਰ ਬਹੁਤ ਚੰਗੇ ਹਨ। ਨਿੱਕ ਸਭ ਦਾ ਬਹੁਤ ਆਦਰ ਕਰਦਾ ਹੈ ਤੇ ਸਭ ਨਾਲ ਚੰਗੇ ਤਰੀਕੇ ਨਾਲ ਗੱਲਬਾਤ ਕਰਦੇ ਹਨ। ਉਹ ਹਮੇਸ਼ਾ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਕਮਫਰਟੇਬਲ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ ਉਹ ਇਕ ਚੰਗੇ ਜਵਾਈ ਹੈ।