ਨਿਊਜ਼ ਡੈਸਕ: ਕੇਰਲ ਦੀ ਪ੍ਰਿਅੰਕਾ ਰਾਧਾਕ੍ਰਿਸ਼ਣਨ ਨੇ ਸੋਮਵਾਰ ਨੂੰ ਨਿਊਜ਼ੀਲੈਂਡ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ। ਉਹ ਪਹਿਲੀ ਭਾਰਤੀ ਹਨ ਜਿਨ੍ਹਾਂ ਨੇ ਨਿਊਜ਼ੀਲੈਂਡ ਦੇ ਮੰਤਰੀਮੰਡਲ ‘ਚ ਸਥਾਨ ਹਾਸਲ ਕੀਤਾ ਹੈ। ਪ੍ਰਧਾਨਮੰਤਰੀ ਜੈਸਿੰਡਾ ਅਰਡਰਨ ਨੇ ਆਪਣਾ ਨਵਾਂ ਮੰਤਰੀਮੰਡਲ ਨਿਯੁਕਤ ਕੀਤਾ ਹੈ ਜਿਸ ਵਿੱਚ ਪ੍ਰਿਅੰਕਾ ਰਾਧਾਕ੍ਰਿਸ਼ਣਨ ਵੀ ਸ਼ਾਮਲ ਹਨ।
41 ਸਾਲਾ ਰਾਧਾਕ੍ਰਿਸ਼ਨਨ ਨੇ ਕਮਿਊਨਿਟੀ ਤੇ ਵਲੰਟੀਅਰ ਸੈਕਟਰ ਦੀ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਪ੍ਰਿਅੰਕਾ ਦਾ ਜਨਮ ਚੇਨਈ ਵਿਚ ਹੋਇਆ ਤੇ ਉਨ੍ਹਾਂ ਦੇ ਦਾਦਾ ਕੋਚੀ ਵਿੱਚ ਇਕ ਚਿਕਿਤਸਾ ਪੇਸ਼ੇਵਰ ਅਤੇ ਕਮਿਊਨਿਸਟ ਵੀ ਸਨ।
ਪ੍ਰਿਅੰਕਾ ਨਿਊਜ਼ੀਲੈਂਡ ‘ਚ ਪੜ੍ਹਾਈ ਲਈ ਆਈ ਸੀ ਅਤੇ 2004 ਤੋਂ ਲੇਬਰ ਪਾਰਟੀ ਦੇ ਜ਼ਰੀਏ ਸਰਗਰਮ ਰਾਜਨੀਤੀ ਵਿੱਚ ਹਨ। ਉਹ ਆਕਲੈਂਡ ਤੋਂ ਦੋ ਵਾਰ ਸਾਂਸਦ ਵੀ ਰਹਿ ਚੁੱਕੀ ਹਨ। ਪਿਛਲੇ ਓਨਮ ਤਿਉਹਾਰ ਮੌਕੇ ਉਹ ਅਰਡਨ ਨਾਲ ਲਾਈਵ ਹੋ ਕੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਜਿਸ ਤੋਂ ਬਾਅਦ ਉਹ ਕੇਰਲ ਦੀ ਪਛਾਣ ਬਣ ਗਈ।