ਇਸਲਾਮਾਬਾਦ :- ਪਾਕਿਸਤਾਨ ‘ਚ ਕੋਰੋਨਾ ਦੇ ਹਾਲਾਤ ਗੰਭੀਰ ਹੋ ਗਏ ਹਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਲਾਕਡਾਊਨ ਲਗਾਉਣ ਦੇ ਸੰਕੇਤ ਪ੍ਰਾਪਤ ਹੋਏ ਹਨ। 16 ਸ਼ਹਿਰਾਂ ‘ਚ ਫ਼ੌਜ ਤਾਇਨਾਤ ਕਰ ਦਿੱਤੀ ਗਈ ਹੈ।
ਦੱਸ ਦਈਏ ਪਾਕਿਸਤਾਨ ‘ਚ ਪਿਛਲੇ 24 ਘੰਟਿਆਂ ‘ਚ ਦੋ ਸੌ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇਹ ਇਕ ਦਿਨ ‘ਚ ਹੁਣ ਤਕ ਸਭ ਤੋਂ ਜ਼ਿਆਦਾ ਮੌਤਾਂ ਹਨ। ਵੈਕਸੀਨ ਦੀ ਕਮੀ ਕਰਕੇ ਪ੍ਰਾਈਵੇਟ ਸਥਾਨਾਂ ‘ਤੇ ਬਣੇ ਕੇਂਦਰ ਬੰਦ ਹੋ ਗਏ ਹਨ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਲਾਕਡਾਊਨ ਤੋਂ ਪਹਿਲਾਂ ਖੁਰਾਕ ਸਮੱਗਰੀ ਦੀ ਵੰਡ ਦੇ ਪ੍ਰਬੰਧ ਨੂੰ ਸੁਚਾਰੂ ਬਣਾਉਣ ਦੇ ਨਿਰਦੇਸ਼ ਦਿੱਤੇ।
ਇਸਤੋਂ ਇਲਾਵਾ ਨੇਪਾਲ ‘ਚ ਇਕ ਦਿਨ ‘ਚ ਸਾਢੇ ਚਾਰ ਹਜ਼ਾਰ ਤੋਂ ਵੱਧ ਕੇਸ ਆਏ ਹਨ। ਇਹ ਅੰਕੜਾ ਦੇਸ਼ ਲਈ ਚਿੰਤਾਜਨਕ ਹੈ। ਨੇਪਾਲ ‘ਚ ਹੁਣ ਤਕ ਕੋਰੋਨਾ ਮਰੀਜ਼ਾਂ ਦੀ ਗਿਣਤੀ ਤਿੰਨ ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ।
ਤੁਰਕੀ ਤੇ ਰੂਸ ‘ਚ ਪਿਛਲੇ 24 ਘੰਟਿਆਂ ਦੌਰਾਨ 43 ਹਜ਼ਾਰ ਤੋਂ ਵੱਧ ਤੇ 8000 ਨਵੇਂ ਮਾਮਲੇ ਸਾਹਮਣੇ ਆਏ ਹਨ।