ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ‘ਚ ਦੇਹਾਂਤ

TeamGlobalPunjab
1 Min Read

ਲੰਦਨ: ਮਹਾਰਾਣੀ ਐਲੀਜ਼ਾਬੈਥ II ਦੇ ਪਤੀ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਇਸ ਦੀ ਪੁਸ਼ਟੀ ‘ਦ ਰਾਇਲ ਫੈਮਿਲੀ’ ਨੇ ਟਵੀਟ ਕਰਕੇ ਕੀਤੀ। ਪ੍ਰਿੰਸ ਫਿਲਿਪ ਦਾ ਜਨਮ 10 ਜੂਨ 1921 ਨੂੰ ਕੋਰਫੂ ਦੇ ਗਰੀਕ ਟਾਪੂ ‘ਤੇ ਹੋਇਆ ਸੀ।

ਫਰਵਰੀ ਦੇ ਮਹੀਨੇ ਪ੍ਰਿੰਸ ਫਿਲਿਪ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ। ਜਿਥੇ ਉਨ੍ਹਾਂ ਦਾ ਇਨਫੈਕਸ਼ਨ ਅਤੇ ਦਿਲ ਸਬੰਧੀ ਇਲਾਜ ਕੀਤਾ ਗਿਆ। ਬਾਅਦ ਵਿੱਚ ਮਾਰਚ ਦੇ ਮਹੀਨੇ ਪ੍ਰਿੰਸ ਫਿਲਿਪ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ।

Share this Article
Leave a comment