ਪ੍ਰਧਾਨ ਮੰਤਰੀ ਮੋਦੀ ਕਰਨਗੇ ਰਾਇਸੀਨਾ ਡਾਇਲਾਗ ਦਾ ਉਦਘਾਟਨ, ਨਿਊਜ਼ੀਲੈਂਡ ਦੇ ਪੀਐਮ ਅਤੇ ਤੁਲਸੀ ਗਬਾਰਡ ਵੀ ਕਰਨਗੇ ਸ਼ਿਰਕਤ

Global Team
2 Min Read

ਨਿਊਜ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਤਿੰਨ ਦਿਨਾਂ ‘ਰਾਇਸੀਨਾ ਡਾਇਲਾਗ’ ਦਾ ਉਦਘਾਟਨ ਕਰਨਗੇ। ਇਹ ਭੂ-ਰਾਜਨੀਤੀ ਅਤੇ ਭੂ-ਅਰਥ ਸ਼ਾਸਤਰ ‘ਤੇ ਭਾਰਤ ਦੀ ਪ੍ਰਮੁੱਖ ਕਾਨਫਰੰਸ ਹੈ ਜਿਸ ਵਿੱਚ 125 ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਿਲ ਹੋਣਗੇ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ, ਨੈਸ਼ਨਲ ਇੰਟੈਲੀਜੈਂਸ ਦੇ ਅਮਰੀਕੀ ਨਿਰਦੇਸ਼ਕ ਤੁਲਸੀ ਗਬਾਰਡ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀ ਆਂਦਰੇਈ ਸਿਬੀਹਾ ਕਾਨਫਰੰਸ ਦੇ 10ਵੇਂ ਸੰਸਕਰਨ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਸ਼ਾਮਿਲ ਹਨ।

ਸੂਤਰਾਂ ਅਨੁਸਾਰ ਪਹਿਲੀ ਵਾਰ ਤਾਈਵਾਨ ਦੇ ਸੀਨੀਅਰ ਸੁਰੱਖਿਆ ਅਧਿਕਾਰੀ ਸਮੇਤ ਵਫ਼ਦ ਦੇ ਸੰਮੇਲਨ ਵਿੱਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਇਹ ਪਿਛਲੇ ਸਾਲਾਂ ਦੌਰਾਨ ਦੋਵਾਂ ਧਿਰਾਂ ਦਰਮਿਆਨ ਵਧ ਰਹੇ ਸਹਿਯੋਗ ਨੂੰ ਦਰਸਾਉਂਦਾ ਹੈ।ਇਸ ਕਾਨਫਰੰਸ ਦਾ ਆਯੋਜਨ ਥਿੰਕ ਟੈਂਕ ‘ਆਬਜ਼ਰਵਰ ਰਿਸਰਚ ਫਾਊਂਡੇਸ਼ਨ’ ਵੱਲੋਂ ਵਿਦੇਸ਼ ਮੰਤਰਾਲੇ ਦੀ ਸਾਂਝੇਦਾਰੀ ਵਿੱਚ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਇਸ ਸੰਮੇਲਨ ‘ਚ ਲਗਭਗ 125 ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ, ਜਿਨ੍ਹਾਂ ‘ਚ ਮੰਤਰੀ, ਸਾਬਕਾ ਰਾਜ ਮੁਖੀ, ਫੌਜੀ ਕਮਾਂਡਰ,  ਪ੍ਰਮੁੱਖ ਉਦਯੋਗਿਕ ਸ਼ਖਸੀਅਤਾਂ, ਟੈਕਨਾਲੋਜੀ ਲੀਡਰ, ਅਕਾਦਮਿਕ, ਪੱਤਰਕਾਰ, ਰਣਨੀਤਕ ਮਾਮਲਿਆਂ ਦੇ ਵਿਦਵਾਨ ਅਤੇ ਪ੍ਰਮੁੱਖ ਥਿੰਕ ਟੈਂਕਾਂ ਦੇ ਮਾਹਰ ਸ਼ਾਮਲ ਹੋਣਗੇ। ਅਧਿਕਾਰੀਆਂ ਨੇ ਦੱਸਿਆ ਕਿ ਇਸ ਚਰਚਾ ‘ਚ 20 ਦੇਸ਼ਾਂ ਦੇ ਵਿਦੇਸ਼ ਮੰਤਰੀ ਹਿੱਸਾ ਲੈਣਗੇ। ਯੂਕਰੇਨ ਦੇ ਵਿਦੇਸ਼ ਮੰਤਰੀ ਸਿਬੀਹਾ ਦੀ ਭਾਰਤ ਫੇਰੀ ਅਜਿਹੇ ਸਮੇਂ ‘ਚ ਆਈ ਹੈ ਜਦੋਂ ਅਮਰੀਕਾ ਯੂਕਰੇਨ ਅਤੇ ਰੂਸ ਵਿਚਾਲੇ ਸੰਘਰਸ਼ ਨੂੰ ਖਤਮ ਕਰਨ ਲਈ ਅਸਥਾਈ ਜੰਗਬੰਦੀ ਦੀ ਕੋਸ਼ਿਸ਼ ਕਰ ਰਿਹਾ ਹੈ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਲਕਸਨ ਸੋਮਵਾਰ ਨੂੰ ਉਦਘਾਟਨੀ ਸੈਸ਼ਨ ਵਿੱਚ ਮੁੱਖ ਭਾਸ਼ਣ ਦੇਣਗੇ। ਸਲੋਵੇਨੀਆ, ਲਕਸਮਬਰਗ, ਲਾਤਵੀਆ, ਮੋਲਡੋਵਾ, ਜਾਰਜੀਆ, ਸਵੀਡਨ, ਸਲੋਵਾਕ ਗਣਰਾਜ, ਭੂਟਾਨ, ਮਾਲਦੀਵ, ਨਾਰਵੇ, ਥਾਈਲੈਂਡ, ਐਂਟੀਗੁਆ ਅਤੇ ਬਾਰਬੁਡਾ, ਪੇਰੂ, ਘਾਨਾ, ਹੰਗਰੀ ਅਤੇ ਮਾਰੀਸ਼ਸ ਦੇ ਵਿਦੇਸ਼ ਮੰਤਰੀ ਵੀ ਸੰਮੇਲਨ ਵਿੱਚ ਹਿੱਸਾ ਲੈਣਗੇ। ਕਿਊਬਾ ਦੇ ਉਪ ਪ੍ਰਧਾਨ ਮੰਤਰੀ ਮਾਰਟੀਨੇਜ਼ ਡਿਆਜ਼ ਅਤੇ ਫਿਲੀਪੀਨ ਦੇ ਵਿਦੇਸ਼ ਮੰਤਰੀ ਐਨਰਿਕ ਏ. ਮਨਾਲੋ ਵੀ ਇਸ ਵਿੱਚ ਹਿੱਸਾ ਲੈਣਗੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment