ਰਾਸ਼ਟਰਪਤੀ ਪ੍ਰੋਟੋਕੋਲ ਉਲੰਘਣਾ ਮਾਮਲੇ ‘ਚ ਕੇਂਦਰ ਸਖ਼ਤ! ਗ੍ਰਹਿ ਮੰਤਰਾਲੇ ਨੇ ਬੰਗਾਲ ਸਰਕਾਰ ਤੋਂ ਮੰਗੀ ਰਿਪੋਰਟ

Global Team
2 Min Read

ਨਵੀ ਦਿੱਲੀ : ਪੱਛਮੀ ਬੰਗਾਲ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਫੇਰੀ ਦੌਰਾਨ ਪ੍ਰੋਟੋਕੋਲ ਦੀ ਉਲੰਘਣਾ ਅਤੇ ਸਥਾਨ ਵਿੱਚ ਅਚਾਨਕ ਤਬਦੀਲੀ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਨੇ ਪੱਛਮੀ ਬੰਗਾਲ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਆਮਦ ਸਮੇਂ ਨਿਰਧਾਰਤ ਪ੍ਰੋਟੋਕੋਲ ਵਿੱਚ ਹੋਈ ਕੁਤਾਹੀ ‘ਤੇ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਤੋਂ ਰਿਪੋਰਟ ਮੰਗੀ ਹੈ। ਅਧਿਕਾਰੀਆਂ ਮੁਤਾਬਕ, ਇਹ ਰਿਪੋਰਟ ਅੱਜ ਸ਼ਾਮ 5 ਵਜੇ ਤੱਕ ਗ੍ਰਹਿ ਮੰਤਰਾਲੇ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।

ਦਰਅਸਲ, ਰਾਸ਼ਟਰਪਤੀ ਮੁਰਮੂ ਨੂੰ 7 ਮਾਰਚ ਨੂੰ ਆਦਿਵਾਸੀ ਭਾਈਚਾਰੇ ਦੇ ਸਾਲਾਨਾ ਪ੍ਰੋਗਰਾਮ ‘9ਵੀਂ ਅੰਤਰਰਾਸ਼ਟਰੀ ਸੰਥਾਲ ਕਾਨਫਰੰਸ’ ਵਿੱਚ ਸੱਦਿਆ ਗਿਆ ਸੀ। ਇਹ ਪ੍ਰੋਗਰਾਮ ਸਿਲੀਗੁੜੀ ਦੇ ਬਿਧਾਨਨਗਰ ਵਿੱਚ ਹੋਣਾ ਤੈਅ ਸੀ। ਹਾਲਾਂਕਿ, ਸੁਰੱਖਿਆ ਅਤੇ ਹੋਰ ਲੌਜਿਸਟਿਕ ਕਾਰਨਾਂ ਦਾ ਹਵਾਲਾ ਦਿੰਦੇ ਹੋਏ, ਅਧਿਕਾਰੀਆਂ ਨੇ ਜਗ੍ਹਾ ਨੂੰ ਬਾਗਡੋਗਰਾ ਹਵਾਈ ਅੱਡੇ ਦੇ ਨੇੜੇ ਗੋਪਾਲਪੁਰ ਵਿੱਚ ਸ਼ਿਫਟ ਕਰ ਦਿੱਤਾ।

ਰਾਸ਼ਟਰਪਤੀ ਮੁਰਮੂ ਨੇ ਪ੍ਰੋਗਰਾਮ ਵਾਲੀ ਥਾਂ ਬਦਲੇ ਜਾਣ ‘ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ, “ਮੈਨੂੰ ਲੱਗਦਾ ਹੈ ਕਿ ਬੰਗਾਲ ਸਰਕਾਰ ਆਦਿਵਾਸੀਆਂ ਦਾ ਭਲਾ ਨਹੀਂ ਚਾਹੁੰਦੀ। ਨਾਰਥ ਬੰਗਾਲ ਦੌਰੇ ‘ਤੇ ਨਾ ਤਾਂ ਮੁੱਖ ਮੰਤਰੀ ਅਤੇ ਨਾ ਹੀ ਕੋਈ ਰਾਜ ਮੰਤਰੀ ਮੈਨੂੰ ਰਿਸੀਵ ਕਰਨ ਆਇਆ। ਮੈਨੂੰ ਨਹੀਂ ਪਤਾ ਕਿ ਮਮਤਾ ਮੇਰੇ ਤੋਂ ਨਾਰਾਜ਼ ਹਨ ਜਾਂ ਨਹੀਂ। ਵੈਸੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਸਭ ਠੀਕ ਰਹੋ।”

ਉਨ੍ਹਾਂ ਕਿਹਾ ਕਿ, “ਮਮਤਾ ਬੈਨਰਜੀ ਮੇਰੀ ਛੋਟੀ ਭੈਣ ਵਰਗੀ ਹਨ। ਮੈਂ ਵੀ ਬੰਗਾਲ ਦੀ ਧੀ ਹਾਂ। ਜੇਕਰ ਪ੍ਰੋਗਰਾਮ ਬਿਧਾਨਨਗਰ ਵਿੱਚ ਹੁੰਦਾ, ਤਾਂ ਬਿਹਤਰ ਹੁੰਦਾ। ਉੱਥੇ ਕਾਫੀ ਜਗ੍ਹਾ ਹੈ ਅਤੇ ਬਹੁਤ ਸਾਰੇ ਲੋਕ ਆ ਸਕਦੇ ਸਨ। ਪਰ ਮੈਨੂੰ ਨਹੀਂ ਪਤਾ ਕਿ ਰਾਜ ਪ੍ਰਸ਼ਾਸਨ ਨੇ ਉੱਥੇ ਮੀਟਿੰਗ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ।” ਇਸ ਘਟਨਾ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਇਹ ਸ਼ਰਮਨਾਕ ਹੈ, ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment