ਨਵੀਂ ਦਿੱਲੀ: ਅੱਜ ਮੋਦੀ ਸਰਕਾਰ 2 ਦਾ ਆਖਰੀ ਡਿਨਰ ਰਾਸ਼ਟਰਪਤੀ ਭਵਨ ਵਿੱਚ ਹੋਣ ਜਾ ਰਿਹਾ ਹੈ, ਰਾਸ਼ਟਰਪਤੀ ਦੋਪ੍ਰਦੀ ਮੁਰਮੂ ਨੂੰ ਮੋਦੀ ਨੇ ਆਪਣਾ ਅਸਤੀਫ਼ਾ ਅੱਜ ਦੁਪਹਿਰ ਦੋ ਵਜੇ ਸੌਂਪਿਆ ਸੀ। ਉਸ ਤੋਂ ਪਹਿਲਾਂ ਕੈਬਨਿਟ ਦੀ ਅਖਰੀ ਮੀਟੰਗ ਵੀ ਕੀਤੀ ਗਈ ਸੀ। ਜਿਸ ਵਿੱਚ 17 ਵੀਂ ਲੋਕ ਸਭਾ ਨੂੰ ਭੰਗ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਸੀ। ਇਸ ਦੀ ਮਿਆਦ 16 ਜੂਨ ਤੱਕ ਹੈ।
ਇਸ ਤੋਂ ਇਲਾਵਾ ਖ਼ਬਰ ਹੈ ਕਿ ਅੱਜ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਰਾਤ ਦੀ ਰੋਟੀ ਤੋਂ ਪਹਿਲਾਂ ਰਾਸ਼ਟਰਪਤੀ ਨੂੰ NDA ਦੀ ਸਰਕਾਰ ਬਣਾਉਣ ਦਾ ਪ੍ਰਸਤਾਵ ਪੇਸ਼ ਕਰ ਸਕਦੇ ਹਨ। ਜਾਣਕਾਰੀ ਮਿਲੀ ਹੈ ਕਿ 8 ਜੂਨ ਨੂੰ ਨਵੀਂ ਸਰਕਾਰ ਬਣਨੀ ਹੈ। ਇਸ ਨੂੰ ਦੇਖਦੇ ਹੋਏ NDA ਨੇ ਆਪਣੀਆਂ ਸਾਰੀਆਂ ਪਾਰਟੀਆਂ ਦੀ ਮੀਟਿੰਗ ਵੀ 7 ਜੂਨ ਨੂੰ ਸੱਦੀ ਹੈ। ਫਿਲਹਾਲ ਪ੍ਰਧਾਨ ਮੰਤਰੀ ਆਵਾਸ ਵਿੱਚ ਅੱਜ NDA ਗਠਜੋੜ ਦੀ ਮੀਟਿੰਗ ਸ਼ਾਮ 4 ਵਜੇ ਸ਼ੁਰੂ ਹੋਈ ਸੀ।
ਇਸ ਤੋਂ ਬਾਅਦ ਸ਼ਾਮ 6 ਵਜੇ INDIA ਗਠਜੋੜ ਨੇ ਵੀ ਮੀਟਿੰਗ ਸੱਦੀ ਹੈ। ਜਿਸ ਵਿੱਚ ਸ਼ਾਮਲ ਹੋਣ ਦੇ ਲਈ ਉਧਵ ਠਾਕਰੇ, ਸ਼ਰਦ ਪਵਾਰ, ਅਖਿਲੇਸ਼ ਯਾਦਵ ਤੇ ਤੇਜਸਵੀ ਯਾਦਵ ਦਿੱਲੀ ਪਹੁੰਚ ਗਏ ਸਨ।