ਨਵੀ ਦਿੱਲੀ : ਇੰਡੀਆ AI ਇਮਪੈਕਟ ਸਮਿਟ 2026′ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ‘ਨਮਸਤੇ’ ਸ਼ਬਦ ਨਾਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਇਸ ਸ਼ਾਨਦਾਰ ਸ਼ਹਿਰ ਵਿੱਚ, ਇਸ ਸ਼ਾਨਦਾਰ ਦੇਸ਼ ਵਿੱਚ ਸਾਡਾ ਸੁਆਗਤ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਪ੍ਰਧਾਨ ਮੰਤਰੀ ਜੀ, ਤੁਹਾਡੇ ਵੱਲੋਂ ਹੋਸਟ ਕੀਤੇ ਗਏ ਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਇਮਪੈਕਟ ਸਮਿਟ ਵਿੱਚ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇੰਡੀਆ ਇਮਪੈਕਟ ਸਮਿਟ 2026 ਵਿੱਚ ਭਾਰਤ ਦੇ UPI ਦੀ ਬਹੁਤ ਪ੍ਰਸ਼ੰਸਾ ਕੀਤੀ ਹੈ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਭਾਰਤ ਨੇ ਉਹ ਕਰ ਵਿਖਾਇਆ ਹੈ ਜੋ ਦੁਨੀਆ ਦਾ ਕੋਈ ਹੋਰ ਦੇਸ਼ ਨਹੀਂ ਕਰ ਸਕਿਆ। 1.4 ਅਰਬ ਲੋਕਾਂ ਲਈ ਇੱਕ ਡਿਜੀਟਲ ਪਛਾਣ ਤਿਆਰ ਕੀਤੀ। ਇੱਕ ਅਜਿਹਾ ਪੇਮੈਂਟ ਸਿਸਟਮ ਬਣਾਇਆ ਜੋ ਹੁਣ ਹਰ ਮਹੀਨੇ 20 ਅਰਬ ਟ੍ਰਾਂਜੈਕਸ਼ਨ ਪ੍ਰੋਸੈਸ ਕਰਦਾ ਹੈ। ਇੱਕ ਹੈਲਥ ਇੰਫਰਾਸਟ੍ਰਕਚਰ ਖੜ੍ਹਾ ਕੀਤਾ ਜਿਸ ਨੇ 500 ਮਿਲੀਅਨ ਡਿਜੀਟਲ ਹੈਲਥ ਆਈਡੀ ਜਾਰੀ ਕੀਤੀਆਂ ਹਨ। ਨਤੀਜੇ ਤੁਹਾਡੇ ਸਾਹਮਣੇ ਹਨ। ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਕਿ AI ਦੇ ਇਨੋਵੇਸ਼ਨ ਵਿੱਚ ਭਾਰਤ ਅਤੇ ਫਰਾਂਸ ਇੱਕਠੇ ਹਨ। ਅਸੀਂ ਇਸ ਨਵੀਂ ਕ੍ਰਾਂਤੀ ਵਿੱਚ ਵਿਸ਼ਵਾਸ ਰੱਖਦੇ ਹਾਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਸਮਿਟ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਲੋਕ AI ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾ ਰਹੇ ਹਨ। ਸ਼ੁਰੂਆਤ ਵਿੱਚ ਕੁਝ ਲੋਕਾਂ ਨੂੰ ਅਜਿਹੀ ਤਕਨੀਕ ‘ਤੇ ਸ਼ੱਕ ਹੁੰਦਾ ਹੈ, ਪਰ ਜਿਸ ਤਰ੍ਹਾਂ ਸਾਡੇ ਨੌਜਵਾਨ ਇਸ ਨੂੰ ਅਪਣਾ ਰਹੇ ਹਨ ਅਤੇ ਇਸ ‘ਤੇ ਆਪਣਾ ਅਧਿਕਾਰ ਜਤਾ ਰਹੇ ਹਨ, ਉਹ ਇੱਕ ਵੱਡਾ ਕਦਮ ਹੈ। ਇੱਥੇ ਜੋ ਕੋਈ ਵੀ ਹੱਲ (Solutions) ਪ੍ਰਦਰਸ਼ਿਤ ਕਰ ਰਿਹਾ ਹੈ, ਚਾਹੇ ਉਹ ਖੇਤੀਬਾੜੀ, ਸਿੱਖਿਆ ਜਾਂ ਸਿਹਤ ਦੇ ਖੇਤਰ ਵਿੱਚ ਹੋਵੇ, ਉਹ ‘ਮੇਕ ਇਨ ਇੰਡੀਆ’ ਦੀ ਭਾਵਨਾ ਨੂੰ ਦਰਸਾਉਂਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

