ਰਾਸ਼ਟਰਪਤੀ ਭਵਨ ਦਾ ਵੱਡਾ ਅਧਿਕਾਰੀ ਹੋਇਆ ਕੋਰੋਨਾ ਦਾ ਸ਼ਿਕਾਰ!

TeamGlobalPunjab
1 Min Read

ਨਵੀਂ ਦਿੱਲੀ : ਕੋਰੋਨਾ ਵਾਇਰਸ ਨੇ ਰਾਸ਼ਟਰਪਤੀ ਭਵਨ ਅੰਦਰ ਵੀ ਹੁਣ ਦਸਤਕ ਦੇ ਦਿੱਤੀ ਹੈ । ਦਰਅਸਲ ਰਾਸ਼ਟਰਪਤੀ ਭਵਨ ਦੇ ਏਸੀਪੀ ਕਰਨ ਸਿੰਘ, ਕੋਰੋਨਾ ਤੋਂ ਸੰਕਰਮਿਤ ਪਾਏ ਗਏ ਹਨ। ਕਰਨ ਸਿੰਘ ਨੂੰ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਏਸੀਪੀ ਰਾਸ਼ਟਰਪਤੀ ਭਵਨ ਦੇ ਦਫਤਰ ਵਿੱਚ ਕੰਮ ਕਰ ਰਿਹਾ ਹੈ ਅਤੇ ਇਹ ਦਫਤਰ ਰਾਸ਼ਟਰਪਤੀ ਭਵਨ ਦੇ ਅੰਦਰ ਹੈ। ਕਰਨ ਸਿੰਘ ਰਾਸ਼ਟਰਪਤੀ ਭਵਨ ਵਿੱਚ ਏਸੀਪੀ ਫੰਕਸ਼ਨ ਹੈ। ਏਸੀਪੀ ਫੰਕਸ਼ਨ ਰਾਸ਼ਟਰਪਤੀ ਭਵਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ।

ਏਸੀਪੀ ਕਰਨ ਸਿੰਘ ਨੂੰ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਰਾਸ਼ਟਰਪਤੀ ਭਵਨ ਵਿਖੇ ਤਾਇਨਾਤ ਕਈ ਪੁਲਿਸ ਮੁਲਾਜ਼ਮ ਅਤੇ ਸਟਾਫ ਨੂੰ ਇਸ ਤੋਂ ਬਾਅਦ ਕੁਆਰਨਟਾਇਨ ਕੀਤਾ ਗਿਆ ਹੈ।

ਦਸ ਦੇਈਏ ਕਿ ਭਾਰਤ ਵਿਚ ਕੋਵਿਡ -19 ਦੇ ਸੰਕਰਮਿਤ ਮਰੀਜ਼ਾਂ  ਗਿਣਤੀ ਨਿਰੰਤਰ ਵੱਧ ਰਹੀ ਹੈ। ਦੇੇੇਸ਼ ਅੰਦਰ ਕੁਲ ਗਿਣਤੀ 90927 ਤੱਕ ਪਹੁੰਚ ਗਈ ਹੈ। ਐਤਵਾਰ ਨੂੰ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ 2872 ਲੋਕਾਂ ਦੀ ਮੌਤ ਕੋਰੋਨਵਾਇਰਸ ਕਾਰਨ ਹੋਈ ਹੈ।, ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 4987 ਨਵੇਂ ਮਰੀਜ਼ ਪਾਏ ਗਏ ਹਨ ਅਤੇ 120 ਲੋਕਾਂ ਦੀ ਮੌਤ ਹੋ ਗਈ ਹੈ।

Share This Article
Leave a Comment