ਫਤਿਹਗੜ੍ਹ ਸਾਹਿਬ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਅਧਿਆਪਕ ਦਿਵਸ ਮੌਕੇ ਦੇਸ਼ ਦੇ 44 ਅਧਿਆਪਕਾਂ ਨੂੰ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਵੱਕਾਰੀ ਪੁਰਸਕਾਰ ਹਾਸਲ ਕਰਨ ਵਾਲਿਆਂ ਵਿੱਚ ਪੰਜਾਬ ਤੋਂ ਅਧਿਆਪਕ ਜਗਤਾਰ ਸਿੰਘ ਮਨੈਲਾ ਵੀ ਸ਼ਾਮਲ ਹਨ। ਉਹ ਇਸ ਵਾਰ ਇਹ ਐਵਾਰਡ ਹਾਸਲ ਕਰਨ ਵਾਲੇ ਪੰਜਾਬ ਦੇ ਇਕਲੌਤੇ ਪ੍ਰਾਇਮਰੀ ਅਧਿਆਪਕ ਹਨ।
ਸਮਾਗਮ ਵਿਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵਰਚੂਅਲ ਕਾਨਫ਼ਰੰਸ ਰਾਹੀਂ ਇਹ ਪੁਰਸਕਾਰ ਤਕਸੀਮ ਕੀਤੇ।
ਜਗਤਾਰ ਸਿੰਘ ਮਨੈਲਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਸਰਕਾਰੀ ਪ੍ਰਾਇਮਰੀ ਸਕੂਲ, ਮਨੈਲਾ ਵਿਖੇ ਤਾਇਨਾਤ ਹਨ। ਉਨ੍ਹਾਂ ਆਪਣੀ ਮਹਿਨਤ ਨਾਲ ਸਰਕਾਰੀ ਸਕੂਲ ਨੂੰ ਨਵੀਂ ਅਤੇ ਆਕਰਸ਼ਕ ਦਿੱਖ ਪ੍ਰਦਾਨ ਕੀਤੀ।