ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਮੁੜ ਕਰਵਾਏ ਗਏ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ। ਦੱਸ ਦਈਏ ਕੁਝ ਦਿਨ ਪਹਿਲਾ ਵੀ ਡੋਨਲਡ ਟਰੰਪ ਦਾ ਟੈਸਟ ਕਰਵਾਇਆ ਗਿਆ ਸੀ ਜਿਸ ਵਿਚ ਉਹ ਨੈਗੇਟਿਵ ਪਾਏ ਗਏ ਸਨ। ਟਰੰਪ ਨੇ ਖ਼ੁਦ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਉਨ੍ਹਾਂ ਨੇ ਵੀ ਕੋਰੋਨਾ ਵਾਇਰਸ ਦਾ ਟੈਸਟ ਕਰਵਾਇਆ ਹੈ। ਜਿੱਥੇ ਫਿਰ ਵ੍ਹਾਈਟ ਹਾਊਸ ਦੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਟੈਸਟ ਨੈਗੇਟਿਵ ਨਿਕਲਿਆ ਹੈ।
ਦੱਸ ਦਈਏ ਕਿ ਬ੍ਰਾਜ਼ੀਲ ਦੇ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਟੈਸਟ ਨਾ ਕਰਵਾਉਣ ਸਬੰਧੀ ਟਰੰਪ, ਅਮਰੀਕੀ ਮੀਡੀਆ ਦੇ ਨਿਸ਼ਾਨੇ ‘ਤੇ ਸਨ। ਟਰੰਪ ਜਿਨ੍ਹਾਂ ਅਧਿਕਾਰੀਆਂ ਨੂੰ ਮਿਲੇ ਸਨ, ਉਨ੍ਹਾਂ ਦਾ ਵਾਇਰਸ ਟੈਸਟ ਪਾਜ਼ਿਟਿਵ ਆਇਆ ਸੀ। ਜਿਸ ਤੋਂ ਬਾਅਦ ਟਰੰਪ ਨੇ ਆਪਣਾ ਟੈਸਟ ਕਰਵਾਇਆ ਸੀ ਤੇ ਹੁਣ ਫਿਰ ਤੋਂ ਉਨ੍ਹਾਂ ਨੇ ਮੁੜ ਨਿਯਮਤ ਟੈਸਟ ਕਰਵਾਇਆ ਤੇ ਉਹ ਫਿਰ ਨੈਗੇਟਿਵ ਆਏ ਹਨ।
ਅਸਲ ਵਿਚ ਮਾਰਚ ਦੀ ਸ਼ੁਰੂਆਤ ‘ਚ ਟਰੰਪ ਫਲੋਰਿਡਾ ਦੇ ਇਕ ਰਿਜ਼ਾਰਟ ‘ਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਰ ਬੋਲਸੋਨਾਰੋ ਤੇ ਉਨ੍ਹਾਂ ਦੇ ਪ੍ਰੈੱਸ ਸਕੱਤਰ ਫੈਬੀਓ ਵਾਜੇਨਗਾਰਟਨ ਨੂੰ ਮਿਲੇ ਸਨ। ਜਿਨ੍ਹਾਂ ਚੋਂ ਤੋਂ ਨਾਜ਼ੇਨਗਾਰਟਨ ਦਾ ਟੈਸਟ ਪਾਜ਼ਿਟਿਵ ਆਇਆ ਸੀ।