ਨਿਊਜ਼ ਡੈਸਕ: ਮਿਦਨਾਪੁਰ ‘ਚ ਗਲਤ ਸਲਾਇਨ ਚੜ੍ਹਾਉਣ ਕਾਰਨ ਗਰਭਵਤੀ ਔਰਤ ਦੀ ਮੌ.ਤ ਦੇ ਮਾਮਲੇ ‘ਚ ਪੀ. ਬੰਗਾਲ ਸਰਕਾਰ ਨੇ ਮਿਦਨਾਪੁਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ 12 ਡਾਕਟਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਲਜ਼ਾਮ ਹੈ ਕਿ ਮਿਆਦ ਪੁੱਗ ਚੁੱਕੀ ਸਲਾਇਨ ਨਾਲ ਬੱਚੇ ਨੂੰ ਜਨਮ ਦੇਣ ਨਾਲ ਔਰਤ ਦੀ ਮੌ.ਤ ਹੋ ਗਈ ਅਤੇ ਚਾਰ ਹੋਰ ਲੋਕ ਬੀਮਾਰ ਹੋ ਗਏ ਹਨ।
ਮੁਅੱਤਲ ਕੀਤੇ ਗਏ ਡਾਕਟਰਾਂ ਵਿੱਚ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਤੇ ਵਾਈਸ ਪ੍ਰਿੰਸੀਪਲ (ਐਮਐਸਵੀਪੀ), ਆਰਐਮਓ ਅਤੇ 6 ਪੋਸਟ ਗ੍ਰੈਜੂਏਟ ਸਿਖਿਆਰਥੀ ਡਾਕਟਰ ਸ਼ਾਮਿਲ ਹਨ। ਸੂਤਰਾਂ ਅਨੁਸਾਰ ਮਿਦਨਾਪੁਰ ਮੈਡੀਕਲ ਕਾਲਜ ਹਸਪਤਾਲ ‘ਚ ਸਰਜਰੀ ਤੋਂ ਬਾਅਦ ਬਿਮਾਰ ਪਈਆਂ 5 ਗਰਭਵਤੀ ਔਰਤਾਂ ‘ਚੋਂ 3 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਤਿੰਨਾਂ ਨੂੰ ਕੋਲਕਾਤਾ ਦੇ ਐਸਐਸਕੇਐਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੀਆਈਡੀ ਨੂੰ ਡਾਕਟਰਾਂ ਖ਼ਿਲਾਫ਼ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਘਟਨਾ ਦੀ ਨਿੰਦਾ ਕਰਦੇ ਹੋਏ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮ੍ਰਿ.ਤਕ ਔਰਤ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਵੇਗੀ। ਬੈਨਰਜੀ ਨੇ ਕਿਹਾ, ਇਹ ਮੰਦਭਾਗੀ ਅਤੇ ਭਾਵਨਾਤਮਕ ਘਟਨਾ ਹੈ ਅਤੇ ਸਾਡੀ ਸਰਕਾਰ ਇਸ ਦਾ ਸਮਰਥਨ ਨਹੀਂ ਕਰਦੀ। ਜੇਕਰ ਡਾਕਟਰਾਂ ਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਈ ਹੁੰਦੀ ਤਾਂ ਗਰਭਵਤੀ ਔਰਤ ਅਤੇ ਨਵਜੰਮੇ ਬੱਚੇ ਨੂੰ ਬਚਾਇਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਥੀਏਟਰ ਦੇ ਅੰਦਰ ਸੀਸੀਟੀਵੀ ਕੈਮਰੇ ਵੀ ਹੋਣੇ ਚਾਹੀਦੇ ਹਨ।
ਹਾਲ ਹੀ ਵਿੱਚ, ਪੱਛਮੀ ਬੰਗਾਲ ਦੇ ਮਿਦਨਾਪੁਰ ਮੈਡੀਕਲ ਕਾਲਜ ਅਤੇ ਹਸਪਤਾਲ (ਐਮਐਮਸੀਐਚ) ਵਿੱਚ ਜਨਮ ਦੇਣ ਤੋਂ ਬਾਅਦ ਇੱਕ ਔਰਤ ਦੀ ਮੌ.ਤ ਹੋ ਗਈ। ਮ੍ਰਿ.ਤਕ ਔਰਤ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਸ ਨੂੰ ਗਲਤ ਤਰਲ ਪਦਾਰਥ ਦਿੱਤਾ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਦੋਸ਼ਾਂ ਤੋਂ ਬਾਅਦ ਬੰਗਾਲ ਦੇ ਸਿਹਤ ਵਿਭਾਗ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਇਸ ਦੇ ਲਈ 13 ਮੈਂਬਰਾਂ ਦੀ ਕਮੇਟੀ ਵੀ ਬਣਾਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।