ਲਖੀਮਪੁਰ ਖੀਰੀ ਹਿੰਸਾ ’ਚ ਸ਼ਹੀਦ ਕਿਸਾਨਾਂ ਦੀ ਅੰਤਿਮ ਅਰਦਾਸ, ਕਿਸਾਨ ਆਗੂਆਂ ਸਮੇਤ ਪ੍ਰਿਯੰਕਾ ਗਾਂਧੀ ਨੇ ਦਿੱਤੀ ਸ਼ਰਧਾਂਜਲੀ

TeamGlobalPunjab
2 Min Read

ਲਖੀਮਪੁਰ ਖੀਰੀ : ਲਖੀਮਪੁਰ ਖੀਰੀ ਵਿਚ 3 ਅਕਤੂਬਰ ਨੂੰ ਹੋਈ ਹਿੰਸਾ ਦੇ ਸ਼ਿਕਾਰ ਕਿਸਾਨਾਂ ਦੀ ਮੰਗਲਵਾਰ ਨੂੰ ਅੰਤਿਮ ਅਰਦਾਸ ਹੋਈ। ਇਸ ਮੌਕੇ ਵੱਡੀ ਗਿਣਤੀ ਕਿਸਾਨਾਂ ਨੇ ਸ਼ਿਰਕਤ ਕੀਤੀ।

 

      ਤਿਕੁਨੀਆ ‘ਚ ਆਯੋਜਿਤ ਸ਼ਰਧਾਂਜਲੀ ਸਮਾਗਮ ਮੌਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਕਾਂਗਰਸੀ ਆਗੂਆਂ ਨਾਲ ਪੁੱਜੀ, ਉਨ੍ਹਾਂ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹਿੰਸਾ ‘ਚ ਮਾਰੇ ਗਏ ਪੱਤਰਕਾਰ ਰਮਨ ਕਸ਼ਯਪ ਨੂੰ ਵੀ ਸ਼ਰਧਾਂਜਲੀ ਦਿੱਤੀ। ਪ੍ਰਿਯੰਕਾ ਗਾਂਧੀ ਨੇ ਇਸ ਦੌਰਾਨ ਨਿਆਂ ਲਈ ਸਮਝੌਤਾਹੀਨ ਸੰਘਰਸ਼ ਦਾ ਐਲਾਨ ਕੀਤਾ।

  ਪ੍ਰੋਗਰਾਮ ਘਟਨਾ ਸਥਾਨ ਤੋਂ ਲਗਭਗ ਇਕ ਕਿਲੋਮੀਟਰ ਦੀ ਦੂਰੀ ‘ਤੇ 30 ਏਕੜ ਜ਼ਮੀਨ ‘ਤੇ ਆਯੋਜਿਤ ਕੀਤਾ ਗਿਆ । ਇਸ ਦੌਰਾਨ ਯੂਪੀ ਤੋਂ ਇਲਾਵਾ, ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਛੱਤੀਸਗੜ੍ਹ ਤੋਂ ਲਗਭਗ 50 ਹਜ਼ਾਰ ਕਿਸਾਨ ਪਹੁੰਚੇ ।

ਕਿਸਾਨ ਆਗੂਆਂ ਨੇ ਅਰਦਾਸ ਵਿੱਚ ਕਈ ਵੱਡੇ ਐਲਾਨ ਕੀਤੇ ਹਨ। 24 ਅਕਤੂਬਰ ਨੂੰ ਮ੍ਰਿਤਕ ਕਿਸਾਨਾਂ ਦੀਆਂ ਅਸਥੀਆਂ ਨੂੰ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਨਦੀਆਂ ਵਿੱਚ ਪ੍ਰਵਾਹਿਤ ਕੀਤਾ ਜਾਵੇਗਾ। ਉਸੇ ਦਿਨ ਸ਼ਾਮ 10 ਤੋਂ ਸ਼ਾਮ 4 ਵਜੇ ਤੱਕ ਚੱਕਾ ਜਾਮ ਰਹੇਗਾ। ‘ਅਸਥੀ ਕਲਸ਼ ਯਾਤਰਾ’ ਯੂਪੀ ਦੇ ਹਰ ਜ਼ਿਲ੍ਹੇ ਅਤੇ ਦੇਸ਼ ਦੇ ਹਰ ਰਾਜ ਵਿੱਚ ਜਾਵੇਗੀ। 5 ਕਿਸਾਨਾਂ ਦੀ ਸ਼ਹੀਦੀ ਯਾਦਗਾਰ ਤਿਕੁਨੀਆ ਦੇ ਸਥਾਨ ‘ਤੇ ਬਣਾਈ ਜਾਵੇਗੀ।

     ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਹੁਣ ਤੱਕ ਰੈੱਡ ਕਾਰਪੇਟ ਗ੍ਰਿਫਤਾਰੀਆਂ ਹੋਈਆਂ ਹਨ। ਦੋਸ਼ੀਆਂ ਨੂੰ ਗੁਲਦਸਤੇ ਦੇ ਕੇ  ਬੁਲਾਇਆ ਗਿਆ ਹੈ। ਮੰਤਰੀ ਦੇ ਰਹਿਮੋ-ਕਰਮ ਵਾਲੀ ਪੁਲਿਸ ਪੁੱਛਗਿੱਛ ਕਿਵੇਂ ਕਰੇਗੀ? ਜਿੰਨਾ ਚਿਰ ਬਾਪੂ-ਬੇਟਾ ਨੂੰ ਕੈਦ ਨਹੀਂ ਕੀਤਾ ਜਾਂਦਾ, ਮੰਤਰੀ ਦਾ ਅਸਤੀਫਾ ਨਹੀਂ ਹੋਵੇਗਾ, ਸ਼ਾਂਤੀ ਪੂਰਵ ਅੰਦੋਲਨ ਜਾਰੀ ਰਹੇਗਾ।

ਅਰਦਾਸ ਵਿੱਚ ਕਿਸਾਨਾਂ ਦੇ 5 ਵੱਡੇ ਫੈਸਲੇ :-

1. 15 ਅਕਤੂਬਰ ਨੂੰ ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ ਜਾਵੇਗਾ

2. 18 ਅਕਤੂਬਰ ਨੂੰ 6 ਘੰਟਿਆਂ ਲਈ ਟ੍ਰੇਨਾਂ ਨੂੰ ਰੋਕੀਆਂ ਜਾਣਗੀਆਂ

3. ਅਸਥੀ ਵਿਸਰਜਨ 24 ਅਕਤੂਬਰ ਨੂੰ ਹੋਵੇਗਾ

4. 5 ਮ੍ਰਿਤਕ ਕਿਸਾਨਾਂ ਦੀ ਸ਼ਹੀਦੀ ਯਾਦਗਾਰ ਬਣਾਈ ਜਾਵੇਗੀ

5. ਲਖਨਊ ਵਿੱਚ 26 ਨੂੰ ਮਹਾਪੰਚਾਇਤ ਹੋਵੇਗੀ

Share This Article
Leave a Comment