ਏ. ਐਸ. ਪ੍ਰਾਸ਼ਰ ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਦੇ ਪ੍ਰਧਾਨ ਬਣੇ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਪ੍ਰੈੱਸ ਗੈਲਰੀ ਕਮੇਟੀ ਦੇ ਪ੍ਰਧਾਨ ਲਈ ਇਤਿਹਾਸ ‘ਚ ਪਹਿਲੀ ਵਾਰ ਵੋਟਾਂ ਪਈਆਂ ਹਨ। ਇਨ੍ਹਾਂ ਚੋਣਾਂ ਦੌਰਾਨ ਪੰਜਾਬ ਵਿਧਾਨ ਸਭਾ ਪ੍ਰੈੱਸ ਗੈਲਰੀ ਕਮੇਟੀ ਦੀ ਚੋਣ ‘ਚ ਏ.ਐੱਸ. ਪ੍ਰਾਸ਼ਰ ਨੂੰ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ ਅਤੇ ਜੇਕਰ ਮੀਤ ਪ੍ਰਧਾਨ ਦੀ ਗੱਲ ਕਰੀਏ ਤਾਂ ਉਹ ਜੈ ਸਿੰਘ ਛਿੱਬਰ ਨੂੰ ਚੁਣਿਆ ਗਿਆ ਹੈ, ਜਦੋਂ ਕਿ ਜਗਤਾਰ ਸਿੰਘ ਭੁੱਲਰ ਦੀ ਕਮੇਟੀ ਸਕੱਤਰ ਵਜੋਂ ਚੋਣ ਹੋਈ ਹੈ।

ਦੱਸ ਦਈਏ ਪੰਜਾਬ ਵਿਧਾਨ ਸਭਾ ਪ੍ਰੈੱਸ ਗੈਲਰੀ ਕਮੇਟੀ ਪ੍ਰਧਾਨ ਦੇ ਅਹੁਦੇ ਲਈ ਏ.ਐੱਸ. ਪ੍ਰਾਸ਼ਰ ਤੇ ਅਸ਼ਵਨੀ ਕੁਮਾਰ ‘ਚ ਮੁਕਾਬਲਾ ਹੋਇਆ ਸੀ। ਜਿਸ ਵਿੱਚ ਏ.ਐੱਸ. ਪ੍ਰਾਸ਼ਰ ਨੂੰ ਕੁੱਲ 13 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਵਿਰੋਧੀ ਅਸ਼ਵਨੀ ਕੁਮਾਰ ਨੂੰ 12 ਵੋਟਾਂ ਮਿਲੀਆ।

ਮੀਤ ਪ੍ਰਧਾਨ ਦੀ ਚੋਣ ਲਈ ਮੁੱਖ ਮੁਕਾਬਲਾ ਜੈ ਸਿੰਘ ਛਿੱਬਰ ਤੇ ਅਸ਼ਵਨੀ ਕੁਮਾਰ ‘ਚ ਹੋਇਆ, ਜਿਸ ‘ਚ ਜੈ ਸਿੰਘ ਛਿੱਬਰ ਜੇਤੂ ਰਹੇ। ਉਨ੍ਹਾਂ ਨੂੰ ਕਮੇਟੀ ਦਾ ਮੀਤ ਪ੍ਰਧਾਨ ਚੁਣਿਆ ਗਿਆ। ਪ੍ਰੈੱਸ ਗੈਲਰੀ ਕਮੇਟੀ ਦੇ ਸਕੱਤਰ ਦੇ ਅਹੁਦੇ ਲਈ ਜਗਤਾਰ ਸਿੰਘ ਭੁੱਲਰ ਤੇ ਵਿਸ਼ਾਲ ਅੰਗਰੀਸ਼ ਮੈਦਾਨ ‘ਚ ਸਨ। ਜਗਤਾਰ ਸਿੰਘ ਭੁੱਲਰ ਨੂੰ 16 ਤੇ ਵਿਸ਼ਾਲ ਅੰਗਰੀਸ਼ ਨੂੰ ਕੁੱਲ 9 ਵੋਟਾਂ ਪਈਆਂ। ਜੇਤੂ ਜਗਤਾਰ ਸਿੰਘ ਭੁੱਲਰ ਨੂੰ ਕਮੇਟੀ ਦਾ ਸਕੱਤਰ ਚੁਣਿਆ ਗਿਆ।

Share this Article
Leave a comment