ਮਾਣਹਾਨੀ ਮਾਮਲੇ ‘ਚ ਪ੍ਰਸ਼ਾਂਤ ਭੂਸ਼ਣ ਨੂੰ ‘ਇਕ ਰੁਪਏ’ ਦਾ ਜੁਰਮਾਨਾ, ਨਾ ਭਰਨ ‘ਤੇ ਹੋ ਸਕਦੀ ਜੇਲ੍ਹ

TeamGlobalPunjab
1 Min Read

ਨਵੀਂ ਦਿੱਲੀ: ਅਦਾਲਤ ਅਤੇ ਜੱਜਾਂ ਦੀ ਮਾਣਹਾਨੀ ਮਾਮਲੇ ਵਿੱਚ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਸੁਪਰੀਮ ਕੋਰਟ ਨੇ ਸਜ਼ਾ ਸੁਣਾ ਦਿੱਤੀ ਹੈ। ਸੁਪਰੀਮ ਕੋਰਟ ਨੇ ਪ੍ਰਸ਼ਾਂਤ ਭੂਸ਼ਣ ਨੂੰ ਇੱਕ ਰੁਪਏ ਦਾ ਜੁਰਮਾਨਾ ਲਗਾਇਆ ਹੈ ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਭੂਸ਼ਣ ਨੇ ਪੰਦਰਾਂ ਸਤੰਬਰ ਤੱਕ ਆਪਣਾ ਫਾਈਨ ਜੇਕਰ ਨਹੀਂ ਭਰਿਆ ਤਾਂ ਉਨ੍ਹਾਂ ਨੂੰ ਤਿੰਨ ਮਹੀਨੇ ਜੇਲ੍ਹ ਹੋਵੇਗੀ। ਇਸ ਦੇ ਨਾਲ ਹੀ ਪ੍ਰਸ਼ਾਂਤ ਭੂਸ਼ਣ ਦੀ ਤਿੰਨ ਸਾਲ ਦੇ ਲਈ ਪ੍ਰੈਕਟਿਸ ਤੇ ਰੋਕ ਵੀ ਲਗਾਈ ਜਾਵੇਗੀ ।

ਮਾਣਹਾਨੀ ਦਾ ਇਹ ਮਾਮਲਾ ਮੌਜੂਦਾ ਅਤੇ ਸਾਬਕਾ ਚੀਫ ਜਸਟਿਸ ਦੇ ਬਾਰੇ ਪ੍ਰਸ਼ਾਂਤ ਭੂਸ਼ਣ ਵੱਲੋਂ ਕੀਤੇ ਗਏ ਵਿਵਾਦਿਤ ਟਵੀਟ ਦਾ ਹੈ। 14 ਅਗਸਤ ਨੂੰ ਕੋਰਟ ਨੇ ਇਨ੍ਹਾਂ ਟਵੀਟ ਤੇ ਪ੍ਰਸ਼ਾਂਤ ਭੂਸ਼ਣ ਦੇ ਸਪੱਸ਼ਟੀਕਰਨ ਨੂੰ ਖਾਰਜ ਕਰ ਦਿੱਤਾ ਸੀ ਅਤੇ ਪ੍ਰਸ਼ਾਂਤ ਭੂਸ਼ਣ ਨੂੰ ਕੋਟ ਅਤੇ ਜੱਜਾਂ ਦੀ ਮਾਣਹਾਨੀ ਦਾ ਦੋਸ਼ੀ ਕਰਾਰ ਦਿੱਤਾ।

ਸੁਪਰੀਮ ਕੋਰਟ ਨੇ ਪ੍ਰਸ਼ਾਂਤ ਭੂਸ਼ਣ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੇ ਲਈ ਸਮਾਂ ਦਿੱਤਾ ਸੀ, ਪਰ ਪ੍ਰਸ਼ਾਂਤ ਭੂਸ਼ਣ ਨੇ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਸੀ।

ਜਸਟਿਸ ਅਰੁਣ ਮਿਸ਼ਰਾ ਦੀ ਬੈਂਚ ਨੇ ਪ੍ਰਸ਼ਾਂਤ ਭੂਸ਼ਣ ਦੇ ਖਿਲਾਫ ਸਜ਼ਾ ਤੈਅ ਕੀਤੀ ਹੈ।

- Advertisement -

Share this Article
Leave a comment