ਚੰਡੀਗੜ੍ਹ : ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 22 ਜੂਨ (ਮੰਗਲਵਾਰ) ਨੂੰ ਐਲ.ਕੇ.ਯਾਦਵ ਦੀ ਅਗਵਾਈ ਵਾਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਸਾਹਮਣੇ ਪੇਸ਼ ਹੋਣਗੇ। ਇਸ ਗੱਲ ਦੀ ਜਾਣਕਾਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਟਵੀਟ ਰਾਹੀਂ ਮੀਡੀਆ ਨੂੰ ਦਿੱਤੀ।
ਬੈਂਸ ਦੇ ਟਵੀਟ ਅਨੁਸਾਰ, ‘ਉਨ੍ਹਾਂ ਦੀ ਸਿਹਤ ਹੁਣ ਤੱਕ ਠੀਕ ਨਹੀਂ ਹੈ, ਪਰ ਪ੍ਰਕਾਸ਼ ਸਿੰਘ ਬਾਦਲ ਦੇਸ਼ ਦੇ ਕਾਨੂੰਨ ਵਿੱਚ ਭਰੋਸਾ ਰੱਖਦੇ ਹਨ ਅਤੇ ਆਪਣੇ ਜ਼ਿੰਮੇਦਾਰੀ ਤੇ ਸੰਵਿਧਾਨਕ ਕਰਤੱਬਾਂ ਦਾ ਪਾਲਣ ਕਰਨ ਲਈ ਵਚਨਬੱਧ ਹਨ।’
ਉਨ੍ਹਾਂ ਨੇ ਕਿਹਾ ਕਿ ਵੱਡੇ ਬਾਦਲ ਆਪਣੇ ਅਧਿਕਾਰਕ ਵਿਧਾਇਕ ਨਿਵਾਸ ਵਿੱਚ ਹੀ ਐਸਆਈਟੀ (SIT) ਦੇ ਸਾਹਮਣੇ ਪੇਸ਼ ਹੋਣਗੇ। ਉਨ੍ਹਾਂ ਕਿਹਾ ਕਿ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ 22 ਜੂਨ ਨੂੰ ਸਵੇਰੇ ਸਾਢੇ 10 ਵਜੇ ਚੰਡੀਗੜ੍ਹ ਦੇ ਸੈਕਟਰ-4 ਵਿੱਚ ਆਪਣੇ ਸਰਕਾਰੀ ਐਮਐਲਏ ਫਲੈਟ ਵਿੱਚ ਐਸਆਈਟੀ ਦੇ ਸਾਹਮਣੇ ਪੇਸ਼ ਹੋਣਗੇ।
Five time Punjab CM Sardar Parkash Singh Badal will appear before SIT at his Official MLA Flat in Sector 4 in Chandigarh at 10.30 am on June 22. Still not in good health, Mr Badal however is keen to fulfill his legal& constitutional duties as a law abiding citizen of the country
— Harcharan Bains (@Harcharan_Bains) June 20, 2021
ਜ਼ਿਕਰਯੋਗ ਹੈ ਕਿ ਅਕਤੂਬਰ 2015 ਦੌਰਾਨ ਕੋਟਕਪੂਰਾ ਵਿੱਚ ਗੋਲੀਕਾਂਡ ਸਮੇਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ। ਇਸ ਮਾਮਲੇ ਵਿੱਚ ਐਸਆਈਟੀ ਇਹ ਪਤਾ ਲਗਾਏਗੀ ਕਿ ਗੋਲੀ ਕਿਸ ਦੇ ਹੁਕਮ ’ਤੇ ਚਲਾਈ ਗਈ ਸੀ।