ਪਾਵਰਕਾਮ ਸੀ.ਐੱਚ.ਬੀ. ਠੇਕਾ ਕਾਮਿਆਂ ਦੀ ਜਥੇਬੰਦੀ ਵਲੋਂ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਕਰ ਕੀਤਾ ਸੰਘਰਸ਼ ਦਾ ਐਲਾਨ

TeamGlobalPunjab
3 Min Read

ਚੰਡੀਗੜ੍ਹ: ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਵੱਖ-ਵੱਖ ਸਰਕਲ ਡਿਵੀਜ਼ਨਾਂ ਦੇ ਪ੍ਰਧਾਨ ਸਕੱਤਰਾਂ ਨੇ ਸ਼ਮੂਲੀਅਤ ਕੀਤੀ ਮੀਟਿੰਗ ਵਿਚ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਕਿਰਤ ਵਿਭਾਗ ਅਤੇ ਪਾਵਰਕੌਮ ਦੀ ਮੈਨੇਜਮੈਂਟ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੋਰਾਨ ਮੰਗਾਂ ਨੂੰ ਲੈ ਮਨੇਜਮੈੰਟ ਨਾਲ ਹੋਈਆਂ ਮੀਟਿੰਗਾਂ ਅਤੇ ਚਲ ਰਹੇ ਸੰਘਰਸ਼ ਦ‍ਾ ਰੀਵਿਊ ਕੀਤਾ ਅਤੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਜੁਆਇੰਟ ਸਕੱਤਰ ਅਜੇ ਕੁਮਾਰ ਸੂਬਾ ਮੀਤ ਪ੍ਰਧਾਨ ਰਜੇਸ਼ ਕੁਮਾਰ ਮਲਕੀਤ ਸਿੰਘ ਨੇ ਦੱਸਿਆ ਕਿ ਪਾਵਰਕਾਮ ਦੀ ਮੈਨੇਜਮੈਂਟ’ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਸੀ ਐਚ ਬੀ ਠੇਕਾ ਕਾਮਿਆਂ ਦੀਆਂ ਕੀਤੀਆਂ ਜਾ ਰਹੀਆਂ ਛਾਂਟੀਆਂ ਨੂੰ ਪੱਕੇ ਤੌਰ ਤੇ ਰੱਦ ਕਰਨ, ਕੱਢੇ ਕਾਮੇ ਬਹਾਲ ਕਰਨ, ਹਾਦਸਾ ਪੀੜਤ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜਾ ਅਤੇ ਨੋਕਰੀ ਦਾ ਪ੍ਰਬੰਧ ਕਰਨ, ਵਿਭਾਗ ‘ਚ ਲੈ ਕੇ ਰੈਗੂਲਰ ਕਰਨ ਅਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਬਾਰੇ ਫੈਸਲੇ ਹੋਏ ਅਤੇ ਪੱਤਰ ਵੀ ਜਾਰੀ ਕੀਤੇ ਗਏ। ਜਿਸ ਨੂੰ ਮਨੇਜਮੈੰਟ ਲਾਗੂ ਕਰਨ ਤੋਂ ਟਾਲਾ ਵੱਟ ਰਹੀ ਹੈ।

ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਦੱਸਿਆ ਕੇ ਕਿਰਤ ਮੰਤਰੀ ਦੀ ਨਿਗਰਾਨੀ ਹੇਠ ਪ੍ਰਮੁੱਖ ਸਕੱਤਰ ਕਿਰਤ ਵਿਭਾਗ ਪੰਜਾਬ ਸਰਕਾਰ ਪਾਵਰਕਾਮ ਚੇਅਰਮੈਨ, ਡਾਇਰੈਕਟਰ ਪ੍ਰਬੰਧਕੀ, ਡਾਇਰੈਕਟਰ ਵੰਡ ਉੱਪ-ਸਕੱਤਰ ਹੋਮ ਸੈਕਟਰੀ ਪੰਜਾਬ ਸਰਕਾਰ ਪਾਵਰਕਾਮ ਕਿਰਤ ਕਮਿਸ਼ਨਰ ਪੰਜਾਬ ਨਾਲ ਜਥੇਬੰਦੀ ਦੀਆਂ ਮੀਟਿੰਗ ਵਿੱਚ ਮੰਗਾਂ ਲਾਗੂ ਕਰਨ ਲਈ ਕਿਹਾ ਗਿਆ ਸੀ ਜਿਸ ਦਾ ਜਥੇਬੰਦੀ ਵਲੋਂ 1 ਨਵੰਬਰ ਤੱਕ ਦਾ ਸਰਕਾਰ ਤੇ ਮਨੇਜਮੈੰਟ ਕਿਰਤ ਵਿਭਾਗ ਨੂੰ ਸਮਾਂ ਦਿੱਤਾ ਗਿਆ। ਪਰ ਹੁਣ ਮੰਗਾਂ ਦਾ ਹੱਲ ਨਾ ਹੋਣ ਦੀ ਸੁਰਤ ‘ਚ’ ਸੀ.ਐੱਚ.ਬੀ ਕਾਮੇ ਪਰਿਵਾਰਾਂ ਤੇ ਬੱਚਿਆਂ ਸਮੇਤ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੇ। ਅੱਜ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਕਰ ਫੈਸਲਾ ਕੀਤਾ ਕਿ ਮਿਤੀ 2 ਨਵੰਬਰ ਤੋਂ ਸਹਾਇਕ ਕਿਰਤ ਕਮਿਸ਼ਨਰਾਂ ਅਤੇ ਨਿਗਰਾਨ ਇੰਜੀਨੀਅਰ ਦਫਤਰਾਂ ਅੱਗੇ ਵੱਖ ਵੱਖ ਮਿਤੀਆਂ ਰਾਹੀਂ ਸਰਕਲ ਪੱਧਰੀ ਧਰਨੇ ਪ੍ਰਦਰਸ਼ਨ ਕੀਤੇ ਜਾਣ ਗਏ।

8 ਨਵੰਬਰ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਸੂਬਾ ਪੱਧਰੀ ਸੂਬਾ ਪੱਧਰੀ ਕਨਵੈਨਸ਼ਨ ਵਿਚ ਸਰਕਲ ਕਮੇਟੀ ਅਤੇ ਡਿਵੀਜ਼ਨ ਕਮੇਟੀਆਂ ਸ਼ਮੂਲੀਅਤ ਕਰਨਗੀਆਂ ਅਤੇ 14 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਦੀਵਾਲੀ ਵਾਲੇ ਦਿਨ ਕਾਲੀ ਦੀਵਾਲੀ ਮਨਾ ਕੇ ਸ਼ਹਿਰ/ਪਿੰਡਾਂ ਵਿਚ ਰੋਸ ਮਾਰਚ ਅਤੇ ਕੈਪਟਨ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਅਤੇ 17 ਨਵੰਬਰ 2020 ਨੂੰ ਕਿਰਤ ਕਮਿਸ਼ਨਰ ਪੰਜਾਬ ਮੁਹਾਲੀ ਦਫ਼ਤਰ ਅੱਗੇ ਪਰਿਵਾਰਾਂ ਤੇ ਬੱਚਿਆਂ ਸਮੇਤ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ।

Share this Article
Leave a comment