ਓਨਟਾਰੀਓ ਦੇ ਪੋਲਟਰੀ ਫਾਰਮ ‘ਚ ਫੈਲਿਆ ਬਰਡ ਫਲੂ

TeamGlobalPunjab
2 Min Read

ਟੋਰਾਂਟੋ: ਕੈਨੇਡਾ ਦੇ ਓਨਟਾਰੀਓ ਸੂਬੇ ਦੇ ਦੱਖਣੀ ਇਲਾਕੇ ਵਿੱਚ ਪੈਂਦੇ ਇੱਕ ਪੋਲਟਰੀ ਫਾਰਮ ਵਿੱਚ ਬਰਡ ਫਲੂ ਫੈਲ ਗਿਆ ਹੈ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਲੋਕਾਂ ਨੂੰ ਇਸ ਸਬੰਧੀ ਚੌਕਸ ਕਰਦੇ ਹੋਏ ਪੋਲਟਰੀ ਫਾਰਮ ਨੂੰ ਸਖ਼ਤੀ ਨਾਲ ਕੁਆਰੰਟੀਨ ਕਰ ਦਿੱਤਾ ਹੈ। ਏਜੰਸੀ ਨੇ ਲੋਕਾਂ ਨੂੰ ਇਸ ਫਾਰਮ ਦੇ ਨੇੜੇ ਨਾਂ ਜਾਣ ਦੀ ਸਲਾਹ ਦਿੱਤੀ ਹੈ।

ਇਸ ਤੋਂ ਇਲਾਵਾ ਏਜੰਸੀ ਨੇ ਪੋਲਟਰੀ ਫਾਰਮ ਦੇ ਨੇੜੇ ਹਾਈ ਬਾਇਓ ਸਕਿਓਰਿਟੀ ਲਾਉਣ ਦੀ ਵੀ ਸਿਫਾਰਸ਼ ਕੀਤੀ ਹੈ। ਏਜੰਸੀ ਦਾ ਕਹਿਣਾ ਹੈ ਕਿ ਇਸ ਪੋਲਟਰੀ ਫਾਰਮ `ਚ ਏਵੀਅਨ ਫਲੂ ਦੇ ਐਚ5 ਐਨ1 ਸਟਰੇਨ ਦੀ ਮੌਜੂਦਗੀ ਬਾਰੇ ਪੁਸ਼ਟੀ ਹੋ ਚੁੱਕੀ ਹੈ, ਜਿਹੜਾ ਕਿ ਸਾਰੀ ਦੁਨੀਆ ਦੇ ਜੰਗਲੀ ਪੰਛੀਆਂ ਵਿੱਚ ਫੈਲ ਰਿਹਾ ਹੈ। ਬੀਤੇ ਕਈ ਮਹੀਨਿਆਂ ਦੌਰਾਨ ਹਾਲ ਹੀ ‘ਚ ਇਹ ਵਾਇਰਸ ਕੈਨੇਡਾ ਦੇ ਹੋਰ ਸੂਬਿਆਂ ਨੋਵਾ ਸਕੋਸ਼ੀਆ ਅਤੇ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਿੱਚ ਪੈਂਦੇ ਕਮਰਸ਼ੀਅਲ ਤੇ ਨੌਨ-ਕਮਰਸ਼ੀਅਲ ਪੋਲਟਰੀ ਫਾਰਮਾਂ ਵਿੱਚ ਵੀ ਫੈਲ ਗਿਆ ਸੀ।

ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਪਿਛਲੇ ਹਫ਼ਤੇ ਵਾਟਰਲ ਖੇਤਰ ਵਿੱਚ ਵੀ ਏਵੀਅਨ ਫਲੂ ਦੇ ਕੇਸ ਮਿਲਣ ਦੀ ਪੁਸ਼ਟੀ ਕੀਤੀ ਸੀ, ਜਿਸ ਵਿੱਚ ਇੱਕ ਪੰਛੀ ਅੰਦਰ ਇਸ ਦੇ ਲੱਛਣ ਮਿਲਣ ਬਾਰੇ ਜਾਣਕਾਰੀ ਦਿੱਤੀ ਗਈ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment