ਲਿਸਬਨ: ਪੁਰਤਗਾਲ ‘ਚ ਫਾਈਜ਼ਰ ਵਲੋਂ ਤਿਆਰ ਕੋਰੋਨਾ ਵੈਕਸੀਨ ਦਾ ਟੀਕਾ ਲੱਗਣ ਤੋਂ ਬਾਅਦ 41 ਸਾਲਾ ਨਰਸ ਦੀ ਮੌਤ ਹੋ ਗਈ। ਸਿਹਤ ਵਿਭਾਗ ਨੇ ਮਾਮਲੇ ਦੀ ਪੜਤਾਲ ਦੇ ਹੁਕਮ ਦਿੱਤੇ ਹਨ। ਵੈਕਸੀਨ ਲਗਾਉਣ ਵੇਲੇ ਨਰਸ ਪੂਰੀ ਤਰ੍ਹਾਂ ਸਿਹਤਮੰਦ ਸੀ ਅਤੇ ਉਸ ਦੇ ਸਰੀਰ ਵਿੱਚ ਕਿਸੇ ਕਿਸਮ ਦਾ ਸਾਈਡ ਇਫੈਕਟ ਵੀ ਨਜ਼ਰ ਨਹੀਂ ਆਇਆ। ਦੋ ਬੱਚਿਆਂ ਦੀ ਮਾਂ ਸੋਨੀਆ ਐਜੇਵੇਡੋ ਹਸਪਤਾਲ ਵਿਚ ਸਰਜੀਕਲ ਅਸਿਸਟੈਂਟ ਵਜੋਂ ਕੰਮ ਕਰ ਰਹੀ ਸੀ ਅਤੇ ਬੀਤੇ ਦਿਨੀਂ ਹੈਲਥ ਵਰਕਰਜ਼ ਨੂੰ ਵੈਕਸੀਨ ਦਾ ਟੀਕਾ ਲਾਉਣ ਪ੍ਰਕਿਰਿਆ ਦੌਰਾਨ ਉਸ ਨੂੰ ਸ਼ਾਮਲ ਕੀਤਾ ਗਿਆ।
ਸੋਨੀਆ ਨੇ 31 ਦਸੰਬਰ ਦੀ ਰਾਤ ਆਪਣੇ ਪਰਿਵਾਰ ਨਾਲ ਰਾਤ ਦਾ ਖਾਣਾ ਖਾਧਾ ਪਰ ਅਗਲੇ ਸਵੇਰ ਉਸ ਦੀ ਲਾਸ਼ ਮਿਲੀ। ਸੋਨੀਆ ਦੇ ਪਿਤਾ ਐਬੋਲੀਓ ਨੇ ਕਿਹਾ ਕਿ ਉਹ ਆਪਣੀ ਬੇਟੀ ਦੀ ਮੌਤ ਦਾ ਕਾਰਨ ਜਾਣਨਾ ਚਾਹੁੰਦੇ ਹਨ। ਉਹ ਇਕ ਖੁਸ਼ਮਿਜਾਜ ਅਤੇ ਸਿਹਤਮੰਦ ਔਰਤ ਸੀ। ਉਸ ਨੇ ਕਦੇ ਸ਼ਰਾਬ ਨੂੰ ਹੱਥ ਵੀ ਨਹੀਂ ਲਾਇਆ ਅਤੇ ਨਾ ਹੀ ਕਦੇ ਸਿਹਤ ਲਈ ਨੁਕਸਾਨਦੇਹ ਚੀਜ਼ ਦੀ ਵਰਤੋਂ ਕੀਤੀ। | ਸੋਨੀਆ ਨੂੰ ਜਦੋਂ ਵੈਕਸੀਨੇਸ਼ਨ ਦੀ ਖ਼ਬਰ ਮਿਲੀ ਤਾਂ ਬਹੁਤ ਖੁਸ਼ ਹੋਈ। ਉਸ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰੋਫ਼ਾਈਲ ਬਦਲ ਦਿੱਤੀ ਅਤੇ ਮਾਸਕ ਵਾਲੀ ਸੈਲਫੀ ਨਾਲ ਲਿਖਿਆ ਮੈਂ ਵੈਕਸਿਨੇਟਿਡ ਹੋ ਚੁੱਕੀ ਹਾਂ।