ਓਟਵਾ: ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਪਿਅਰ ਪੌਲੀਐਵਰ ਨੂੰ ਆਪਣਾ ਨਵਾਂ ਲੀਡਰ ਚੁਣ ਲਿਆ ਹੈ। ਪੈਟ੍ਰਿਕ ਬਰਾਊਨ ਨੂੰ ਲੀਡਰਸ਼ਿਪ ਦੌੜ ਵਿੱਚ ਆਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ 5 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਸਨ, ਜਿਨ੍ਹਾਂ ਵਿੱਚੋਂ ਪੌਲੀਐਵਰ ਹੀ ਮਜ਼ਬੂਤ ਉਮੀਦਵਾਰ ਮੰਨੇ ਜਾ ਰਹੇ ਸੀ।
ਸੱਤ ਮਹੀਨੇ ਦੀ ਚੋਣ ਮੁਹਿੰਮ ਤੋਂ ਬਾਅਦ ਓਨਟਾਰੀਓ ਤੋਂ ਲੰਮੇ ਸਮੇਂ ਤੋਂ ਐਮਪੀ ਅਤੇ ਸਾਬਕਾ ਕੈਬਨਿਟ ਮੰਤਰੀ ਪਿਅਰ ਪੌਲੀਐਵਰ ਨੇ ਫ਼ੈਸਲਾਕੁੰਨ ਢੰਗ ਨਾਲ ਚੋਣ ਜਿੱਤੀ।
ਪਹਿਲੇ ਮਤਦਾਨ ‘ਚ ਹੀ 68.15 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੌਲੀਐਵਰ ਨੇ ਰਿਕਾਰਡ ਸਮਰਥਨ ਪ੍ਰਾਪਤ ਕੀਤਾ ਹੈ। ਇਸ ਨਿਰਣਾਇਕ ਨਤੀਜੇ ਨੇ ਸੱਜੇ-ਪੱਖੀ ਅਤੇ ਲੋਕਪ੍ਰਿਅ ਸਿਆਸਤਦਾਨ ਪੌਲੀਐਵਰ ਲਈ ਅਗਲੀਆਂ ਆਮ ਚੋਣਾਂ ਵਿੱਚ ਇੱਕ ਸੰਯੁਕਤ ਪਾਰਟੀ ਦੀ ਅਗਵਾਈ ਕਰਨ ਲਈ ਮਜ਼ਬੂਤ ਸਥਿਤੀ ਪੈਦਾ ਕੀਤੀ ਹੈ।
ਪੌਲੀਐਵਰ ਨੂੰ ਸਿਰਫ਼ ਵੱਧ ਪੁਆਇੰਟ ਹੀ ਨਹੀਂ ਮਿਲੇ ਸਗੋਂ ਉਹ ਮੁਲਕ ਦੀ ਲਗਭਗ ਹਰ ਰਾਈਡਿੰਗ ਤੋਂ ਵੀ ਜੇਤੂ ਹੋਏ ਹਨ।
We will restore Canada’s promise — in a country where it does not matter who you love or what your last name is.
A country where the dreamer, farmer, worker, entrepreneur, survivor — the ones who get knocked down, but keep getting up and keep going — can achieve their purpose. https://t.co/JmfgZPBGF3
— Pierre Poilievre (@PierrePoilievre) September 12, 2022
ਕੈਨੇਡਾ ਦੀਆਂ ਕੁੱਲ 338 ਰਾਈਡਿੰਗਜ਼ ‘ਚੋਂ ਸਿਰਫ਼ 8 ‘ਤੇ ਹੀ ਪੌਲੀਐਵਰ ਜੇਤੂ ਨਹੀਂ ਹੋਏ। ਇਨ੍ਹਾਂ 8 ਰਾਈਡਿੰਗਜ਼ ਤੋਂ ਪੌਲੀਐਵਰ ਦੇ ਪ੍ਰਤੀਯੋਗੀ ਸਾਬਕਾ ਕਿਊਬੈਕ ਪ੍ਰੀਮੀਅਰ ਯੌਂ ਸ਼ਾਰੇਅ ਨੂੰ ਸਮਰਥਨ ਪ੍ਰਾਪਤ ਹੋਇਆ। ਸ਼ਾਰੇਅ ਨੇ ਕਿਊਬੈਕ ‘ਚ 6 ਅਤੇ ਓਨਟਾਰੀਓ ‘ਚ 2 ਰਾਈਡਿੰਗਜ਼ ਜਿੱਤੀਆਂ।
Join us in congratulating our new leader, @PierrePoilievre! pic.twitter.com/yMJl9vtFIP
— Conservative Party (@CPC_HQ) September 11, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.