ਨਵੀਂ ਦਿੱਲੀ: ਬੈਡਮਿੰਟਨ ਚੈਂਪੀਅਨ ਸਾਇਨਾ ਨੇਹਵਾਲ ਨੇ ਅੱਜ ਸੱਤਾਧਾਰੀ ਭਾਜਪਾ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਹੈ। ਇਸ ਦੌਰਾਨ ਚਰਚਾ ਹੈ ਕਿ ਉਹ 8 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਲਈ ਚੋਣ ਪ੍ਰਚਾਰ ਕਰ ਸਕਦੇ ਹਨ।
Congratulations and best wishes to Arjuna Award Winner, ace badminton player @NSaina on joining the largest political party of the world, @BJP4India
Welcome on board. Your joining will strengthen our party & help build #NewIndia 🙏🙏#SainaNehwal pic.twitter.com/EJsegGnjhG
— Baijayant Jay Panda (@PandaJay) January 29, 2020
ਪ੍ਰਸਿੱਧ ਖਿਡਾਰਨ ਨੇ ਕਿਹਾ ਕਿ ਜਿਸ ਤਰ੍ਹਾਂ ਉਹ ਖੇਡਾਂ ‘ਚ ਮਿਹਨਤ ਕਰ ਰਹੀ ਹੈ ਉਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਲਈ ਮਿਹਨਤ ਕਰ ਰਹੇ ਹਨ ਅਤੇ ਇਸੇ ਲਈ ਹੀ ਉਹ ਇੱਕ ਮਿਹਨਤੀ ਵਿਅਕਤੀ ਦਾ ਸਾਥ ਦੇਣਾ ਚਾਹੁੰਦੀ ਹੈ। ਇੱਥੇ ਹੀ ਬੱਸ ਨਹੀਂ ਉਨ੍ਹਾਂ ਕਿਹਾ ਕਿ, “ਮੈਂ ਨਰਿੰਦਰ ਸਰ ਤੋਂ ਬਹੁਤ ਪ੍ਰੇਰਣਾ ਲੈਂਦੀ ਹਾਂ”।
ਦੱਸ ਦਈਏ ਕਿ ਹਰਿਆਣੇ ਵਿੱਚ ਜਨਮੀ ਸਾਇਨਾ ਨੇਹਵਾਲ ਭਾਰਤ ਦੇ ਸਭ ਤੋਂ ਮਸ਼ਹੂਰ ਖਿਡਾਰੀਆਂ ਵਿਚੋਂ ਇਕ ਹੈ। ਇੱਥੇ ਹੀ ਬੱਸ ਨਹੀਂ ਨੇਹਵਾਲ ਦੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਅਤੇ ਫਾਲੋਅਰ ਹਨ।