ਪੌਂਗ ਡੈਮ ’ਚੋਂ 1.30 ਲੱਖ ਕਿਊਸਿਕ ਪਾਣੀ ਛੱਡਿਆ, ਇਹਨਾਂ 7 ਜ਼ਿਲ੍ਹਿਆਂ ’ਚ ਹੜ੍ਹ ਦਾ ਖਤਰਾ

Global Team
3 Min Read

ਚੰਡੀਗੜ੍ਹ: ਪੰਜਾਬ ’ਚ ਅੱਜ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਅੱਜ ਕੁਝ ਇਲਾਕਿਆਂ ’ਚ  ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ ਚਾਰ ਦਿਨ ਵੀ ਅਜਿਹੇ ਹੀ ਹਾਲਾਤ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 23 ਅਗਸਤ ਤੋਂ ਮੌਸਮ ’ਚ ਬਦਲਾਅ ਆਵੇਗਾ ਅਤੇ ਸੁਸਤ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋਵੇਗਾ।

ਪੰਜਾਬ ’ਚ ਹੜ੍ਹ ਦੀ ਸਥਿਤੀ

ਪੌਂਗ ਡੈਮ ਦਾ ਜਲ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਹੈ, ਜਿਸ ਕਾਰਨ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਪਿਛਲੇ ਦਿਨਾਂ ’ਚ ਪੌਂਗ ਡੈਮ ਤੋਂ 1.30 ਲੱਖ ਕਿਊਸਿਕ ਪਾਣੀ ਛੱਡਿਆ ਗਿਆ। ਇਸ ਦੇ ਅਸਰ ਨਾਲ ਅੱਜ ਬਿਆਸ ਨਦੀ ਦਾ ਜਲ ਪੱਧਰ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਪਠਾਨਕੋਟ, ਗੁਰਦਾਸਪੁਰ, ਕਪੂਰਥਲਾ, ਅੰਮ੍ਰਿਤਸਰ ਅਤੇ ਤਰਨਤਾਰਨ ’ਚ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।

ਕਪੂਰਥਲਾ ’ਚ ਸੁਲਤਾਨਪੁਰ ਲੋਧੀ ਅਤੇ ਤਰਨਤਾਰਨ ਜ਼ਿਲ੍ਹਾ ਪਹਿਲਾਂ ਹੀ ਹੜ੍ਹ ਨਾਲ ਪ੍ਰਭਾਵਿਤ ਹਨ। ਤਰਨਤਾਰਨ ’ਚ ਹਰੀਕੇ ਹੈਡਜ਼ ਤੋਂ ਵੀ ਲਗਾਤਾਰ ਡਾਊਨਸਟ੍ਰੀਮ ’ਚ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਦਾ ਅਸਰ ਫਾਜ਼ਿਲਕਾ ਜ਼ਿਲ੍ਹੇ ਤੱਕ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਬਿਆਸ ਦਾ ਜਲ ਪੱਧਰ ਵਧਿਆ ਤਾਂ ਇਨ੍ਹਾਂ ਤਿੰਨ ਜ਼ਿਲ੍ਹਿਆਂ ਤੋਂ ਇਲਾਵਾ ਅੰਮ੍ਰਿਤਸਰ ਦੇ ਕਈ ਪਿੰਡ ਵੀ ਪ੍ਰਭਾਵਿਤ ਹੋ ਸਕਦੇ ਹਨ।

ਫਸਲਾਂ ਨੂੰ ਨੁਕਸਾਨ

ਇਸ ਸਥਿਤੀ ਕਾਰਨ ਲਗਭਗ 15,000 ਏਕੜ ਫਸਲ ਹੜ੍ਹ ਦੀ ਚਪੇਟ ’ਚ ਹੈ।

ਤਾਪਮਾਨ ’ਚ ਵਾਧਾ

ਪੰਜਾਬ ’ਚ ਲਗਾਤਾਰ ਆਮ ਤੋਂ ਘੱਟ ਮੀਂਹ ਦਰਜ ਕੀਤਾ ਜਾ ਰਿਹਾ ਹੈ। ਬੀਤੇ ਦਿਨ ਸਿਰਫ਼ ਕੁਝ ਜ਼ਿਲ੍ਹਿਆਂ ’ਚ ਮੀਂਹ ਪਿਆ, ਜਿਸ ਕਾਰਨ ਸੂਬੇ  ਦੇ ਤਾਪਮਾਨ ’ਚ 1.8 ਡਿਗਰੀ ਦੀ ਮਾਮੂਲੀ ਵਾਧਾ ਹੋਇਆ, ਹਾਲਾਂਕਿ ਇਹ ਆਮ ਦੇ ਨੇੜੇ ਹੈ। ਸੂਬੇ  ਦਾ ਸਭ ਤੋਂ ਗਰਮ ਸ਼ਹਿਰ ਬਠਿੰਡਾ ਰਿਹਾ, ਜਿੱਥੇ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ।

ਅੰਮ੍ਰਿਤਸਰ ’ਚ ਤਾਪਮਾਨ 32.3 ਡਿਗਰੀ, ਲੁਧਿਆਣਾ ’ਚ 33.2 ਡਿਗਰੀ, ਪਟਿਆਲਾ ’ਚ 32.2 ਡਿਗਰੀ ਅਤੇ ਪਠਾਨਕੋਟ ’ਚ 31.6 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ’ਚ ਹਲਕਾ ਮੀਂਹ, ਪਠਾਨਕੋਟ ’ਚ 7.5 ਮਿਮੀ, ਫਾਜ਼ਿਲਕਾ ’ਚ 5.5 ਮਿਮੀ ਅਤੇ ਹੁਸ਼ਿਆਰਪੁਰ ’ਚ 0.5 ਮਿਮੀ ਮੀਂਹ ਦਰਜ ਕੀਤਾ ਗਿਆ।

18% ਘੱਟ ਮੀਂਹ

ਜੁਲਾਈ ਵਾਂਗ ਅਗਸਤ ਮਹੀਨੇ ’ਚ ਵੀ ਸੂਬੇ  ’ਚ 18 ਪ੍ਰਤੀਸ਼ਤ ਘੱਟ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ, ਅਗਸਤ ’ਚ ਆਮ ਤੌਰ ’ਤੇ 98.7 ਮਿਮੀ ਮੀਂਹ ਪੈਂਦਾ ਹੈ, ਪਰ ਇਸ ਵਾਰ ਸਿਰਫ਼ 81% ਮੀਂਹ ਹੀ ਦਰਜ ਹੋਇਆ।

 

Share This Article
Leave a Comment