ਨਿਊਜ਼ ਡੈਸਕ- ਅਨਾਰ ਐਂਟੀਆਕਸੀਡੈਂਟਸ ਅਤੇ ਪੌਲੀਫਿਨੌਲ ਦਾ ਭੰਡਾਰ ਹੈ ਜੋ ਆਕਸੀਡੇਟਿਵ ਤਣਾਅ ਨੂੰ ਘੱਟ ਕਰਕੇ ਅਤੇ ਫ੍ਰੀ ਰੈਡੀਕਲਸ ਦੇ ਪ੍ਰਭਾਵਾਂ ਨੂੰ ਦੂਰ ਕਰਕੇ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਜੇਕਰ ਤੁਸੀਂ ਅਨਾਰ ਨੂੰ ਚਬਾ ਕੇ ਖਾਣਾ ਪਸੰਦ ਨਹੀਂ ਕਰਦੇ ਤਾਂ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਇਸ ਦੇ ਦਾਣੇ ਕੱਢ ਕੇ ਮਿਕਸਰ ‘ਚ ਪਾ ਕੇ ਜੂਸ ਬਣਾ ਲਓ ਅਤੇ ਰੋਜ਼ਾਨਾ ਪੀਓ ਅਤੇ ਦਿਲ ਨੂੰ ਸਿਹਤਮੰਦ ਰੱਖੋ। ਡਾਕਟਰ ਵੀ ਇਸ ਦੀ ਸਲਾਹ ਦਿੰਦੇ ਹਨ।
ਅੱਜ ਕੱਲ੍ਹ ਨੌਜਵਾਨਾਂ ਵਿੱਚ ਹਾਈਪਰਟੈਨਸ਼ਨ ਜਾਂ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਆਮ ਹੋ ਗਈ ਹੈ। ਕਿਉਂਕਿ ਇੱਕ ਗਲਾਸ ਅਨਾਰ ਦਾ ਜੂਸ ਸਿਸਟੋਲਿਕ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਕੇ ਧਮਨੀਆਂ ਦੇ ਦਬਾਅ ਨੂੰ ਘਟਾਉਂਦਾ ਹੈ। ਅਨਾਰ ਦਾ ਜੂਸ ਐਲਡੀਐਲ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਂਦਾ ਹੈ ਅਤੇ ਐਚਡੀਐਲ ਕੋਲੇਸਟ੍ਰੋਲ ਨੂੰ ਵਧਾਉਂਦਾ ਹੈ ਅਤੇ ਕਾਰਡੀਓਵਸਕੁਲਰ ਰੋਗ ਹੋਣ ਦੀ ਸੰਭਾਵਨਾ ਨੂੰ ਘਟਾਉਂਦਾ ਹੈ। ਨਾਲ ਹੀ, ਇਹ ਧਮਨੀਆਂ ਵਿੱਚ ਚਰਬੀ ਨੂੰ ਇਕੱਠਾ ਨਹੀਂ ਹੋਣ ਦਿੰਦਾ ਹੈ।
ਅੱਜ-ਕੱਲ੍ਹ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਆਮ ਸਿਹਤ ਸਮੱਸਿਆਵਾਂ ਬਣ ਗਈਆਂ ਹਨ। ਜੇਕਰ ਤੁਸੀਂ ਦਿਲ ਨੂੰ ਸਿਹਤਮੰਦ ਰੱਖਣ ਲਈ ਅਨਾਰ ਦਾ ਜੂਸ ਪੀਂਦੇ ਹੋ ਤਾਂ ਇਸ ਨਾਲ ਸ਼ੂਗਰ ਵੀ ਕੰਟਰੋਲ ‘ਚ ਰਹਿੰਦੀ ਹੈ। ਕਿਉਂਕਿ ਅਨਾਰ ‘ਚ ਮੌਜੂਦ ਐਂਟੀਆਕਸੀਡੈਂਟ ਸ਼ੂਗਰ ਨੂੰ ਕੰਟਰੋਲ ਕਰਨ ‘ਚ ਪੂਰੀ ਤਰ੍ਹਾਂ ਮਦਦ ਕਰਦਾ ਹੈ। ਸ਼ਾਇਦ ਤੁਸੀਂ ਨਹੀਂ ਜਾਣਦੇ ਹੋ ਕਿ ਅਨਾਰ ਦਾ ਜੂਸ ਨਾ ਸਿਰਫ ਤੁਹਾਨੂੰ ਹਾਈਡ੍ਰੇਟ ਰੱਖਦਾ ਹੈ ਬਲਕਿ ਇਹ ਘੱਟ ਕੈਲੋਰੀ ਵਾਲਾ ਡਰਿੰਕ ਵੀ ਹੈ।