ਵਿਧਾਨਸਭਾ ਚੋਣ ਵਿਚ ਚੋਣ ਜਾਬਤਾ ਦੀ ਸਖਤੀ ਨਾਲ ਪਾਲਣਾ ਯਕੀਨੀ ਕਰਨ ਰਾਜਨੀਤਿਕ ਪਾਰਟੀਆਂ – ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

Global Team
2 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਕਿਹਾ ਕਿ ਹਰਿਆਣਾ ਵਿਧਾਨਸਭਾ ਦੇ ਆਮ ਚੋਣ ਦੌਰਾਨ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਰਾਜਨੀਤਿਕ ਪਾਰਟੀ ਚੋਣ ਜਾਬਤਾ ਦੀ ਪਾਲਣਾ ਸਖਤੀ ਨਾਲ ਕਰਨ। ਕੋਈ ਵੀ ਵਿਅਕਤੀ ਚੋਣ ਜਾਬਤਾ ਉਲੰਘਦ ਨਾਲ ਸਬੰਧਿਤ ਸ਼ਿਕਾਇਤ ਸੀ-ਵਿਜਿਲ ਐਪ ਰਾਹੀਂ ਕਰ ਸਕਦਾ ਹੈ। ਚੋਣ ਜਾਬਤਾ ਦਾ ਉਲੰਘਣ ਕਰਨ ਵਾਲਿਆਂ ਦੇ ਖਿਲਾਫ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਪ੍ਰਚਾਰ ਕਰਨ ਲਈ ਹੋਰਡਿੰਗਸ ਅਤੇ ਬੈਨਰ ਜਿਲ੍ਹਾ ਚੋਣ ਦਫਤਰ ਵੱਲੋਂ ਨਿਰਧਾਰਿਤ ਕੀਤੇ ਗਏ ਸਥਾਨਾਂ ‘ਤੇ ਹੀ ਲਗਾਉਣੇ ਹੋਣਗੇ, ਜਿਨ੍ਹਾਂ ਦੀ ਮੰਜੂਰੀ ਲਈ ਆਨਲਾਇਨ ਬਿਨੈ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਵੰਡੇ ਜਾਣ ਵਾਲੇ ਸਾਰੇ ਪੈਂਫਲੇਟ ‘ਤੇ ਪ੍ਰਿਟਿੰਗ ਪ੍ਰੈਸ ਦਾ ਨਾਂਅ ਤੇ ਨੰਬਰ ਦਰਜ ਹੋਣਾ ਯਕੀਨੀ ਕਰਨ ਦੀ ਜਰੂਰਤ ‘ਤੇ ਜੋਰ ਦਿੱਤਾ। ਇੰਨ੍ਹਾਂ ਨਿਰਦੇਸ਼ਾਂ ਦਾ ਪਾਲਣ ਨਾ ਕਰਨ ‘ਤੇ ਪ੍ਰਿਟਿੰਗ ਪ੍ਰੈਸ ਤੇ ਸਮੱਗਰੀ ਵੰਡ ਕਰਨ ਵਾਲੇ ਪਾਰਟੀ ਜਾਂ ਉ੍ਰਮੀਦਵਾਰ ਦੇ ਖਿਲਾਫ ਜਰੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਕਿਹਾ ਕਿ ਸਾਰੇ ਰਾਜਨੀਤਿਕ ਪਾਰਟੀਆਂ ਨਾਲ ਭਾਰਤ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਤੇ ਰਾਜਨੀਤਿਕ ਪਾਰਟੀਆਂ ਦੇ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਕਰਨ ਦੀ ਵੀ ਅਪੀਲ ਕੀਤੀਗਈ। ਉਨ੍ਹਾਂ ਨੇ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਨੁੰ ਸੋਸ਼ਲ ਮ੍ਰੀਡੀਆ ‘ਤੇ ਅਫਵਾਹ ਫੈਲਾਉਣ ਤੋਂ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸਾਰੀ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਤੋਂ ਕਿਸੇ ਵੀ ਸ਼ੱਕੀ ਸੂਚਨਾ ਨੂੰ ਅੱਗੇ ਸ਼ੇਅਰ ਕਰਨ ਤੋਂ ਪਹਿਲਾਂ ਸਬੰਧਿਤ ਰਿਟਰਨਿੰਗ ਆਫਿਸਰ (ਆਰਓ) ਤੋਂ ਪੁਸ਼ਟੀ ਕਰਨ ਦੀ ਸਲਾਹ ਦਿੱਤੀ। ਵਿਧਾਨਸਭਾ ਆਮ ਚੋਣ ਦੌਰਾਨ ਝੂਝੀ ਤੇ ਗੁਮਰਾਹ ਕਰਨ ਵਾਲੀ ਸੂਚਨਾ ਫੈਲਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Share this Article
Leave a comment