ਪੁਲਿਸ ਮੁਲਾਜ਼ਮ ਦੀ ਕਾਰ ਨੇ ਦਰੜੀਆਂ 2 ਕੁੜੀਆਂ, LIVE ਵੀਡੀਓ ਆਈ ਸਾਹਮਣੇ

TeamGlobalPunjab
2 Min Read

ਜਲੰਧਰ – ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ-ਫਗਵਾੜਾ ਹਾਈਵੇਅ ਨੇੜ੍ਹੇ ਹੁੰਡਈ ਕੰਪਨੀ ‘ਚ ਡਿਊਟੀ ‘ਤੇ ਜਾ ਰਹੀਆਂ ਕੁੜੀਆਂ ਨੂੰ ਪੁਲਿਸ ਮੁਲਾਜ਼ਮ ਨੇ ਤੇਜ਼ ਰਫ਼ਤਾਰ ਗੱਡੀ ਨਾਲ ਦਰੜ ਦਿੱਤਾ। ਇਸ ਹਾਦਸੇ ‘ਚ ਇੱਕ ਕੁੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਦੂਜੀ ਨੂੰ ਗੰਭੀਰ ਹਾਲਤ ‘ਚ ਰਾਮਾ ਮੰਡੀ ‘ਚ ਸਥਿਤ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

ਮ੍ਰਿਤਕ ਕੁੜੀ ਦੀ ਪਛਾਣ ਨਵਜੋਤ ਕੋਰ ਵਾਸੀ ਧੰਨੋਵਾਲੀ ਵਜੋਂ ਹੋਈ ਹੈ ਜਦਕਿ ਗੰਭੀਰ ਜ਼ਖ਼ਮੀ ਹੋਈ ਕੁੜੀ ਦੀ ਪਛਾਣ ਮਮਤਾ ਵਾਸੀ ਰਾਮਾ ਮੰਡੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਕੁੜੀਆਂ ਪਰਾਗਪੁਰ ਸਥਿਤ ਹੁੰਡਈ ਸ਼ੋਅਰੂਮ ਵਿੱਚ ਕੰਮ ਕਰਦੀਆਂ ਹਨ ਅਤੇ ਦਫ਼ਤਰ ਜਾਣ ਲਈ ਸੜਕ ਪਾਰ ਕਰ ਰਹੀਆਂ ਸਨ।

ਸੀ.ਸੀ.ਟੀ.ਵੀ. ਵਿੱਚ ਕੈਦ ਹੋਈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੜਕ ਪਾਰ ਕਰਨ ਲਈ ਡਿਵਾਈਡਰ ’ਤੇ ਕੱਢੀਆਂ ਕੁੜੀਆਂ ਪਹਿਲਾਂ ਅੱਗੇ ਆਉਂਦੀਆਂ ਹਨ ਅਤੇ ਦੂਰੋਂ ਕੋਈ ਵਾਹਨ ਆਉਂਦਾ ਵੇਖ਼ ਪਿੱਛੇ ਹਟ ਜਾਂਦੀਆਂ ਹਨ, ਪਰ ਉਸੇ ਵੇਲੇ ਤੇਜ਼ ਰਫ਼ਤਾਰ ਕਾਰ ਦੋਹਾਂ ਕੁੜੀਆਂ ਨੂੰ ਹਵਾ ਵਿੱਚ ਉਛਾਲ ਕੇ ਦਰੜਦੀ ਹੋਈ ਨਿਕਲ ਜਾਂਦੀ ਹੈ।

ਇਸ ਗੱਡੀ ਦਾ ਡਰਾਈਵਰ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਮੌਕੇ ’ਤੇ ਪੁੱਜੇ ਪਰਿਵਾਰਕ ਮੈਂਬਰਾਂ ਨੇ ਗੁੱਸੇ ਦਾ ਇਜ਼ਹਾਰ ਕਰਦੇ ਹੋਏ ਹਾਈਵੇਅ ਜਾਮ ਕਰ ਦਿੱਤਾ। ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਪਰਿਵਾਰ ਨੂੰ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਤੇ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

ਸੀ.ਸੀ.ਟੀ.ਵੀ. ਵਿੱਚ ਕੈਦ ਹੋਈ ਵੀਡੀਓ:

Share This Article
Leave a Comment