ਚੋਰੀ ਦੀਆਂ ਵਾਰਦਾਤਾਂ ਲਈ ਵਰਤੀ ਗਈ ‘ਜੱਟ ਪੁੱਤ’ ਨੰਬਰ ਪਲੇਟ ਵਾਲੀ ਗੱਡੀ ਦੀ ਕੈਨੇਡਾ ਪੁਲਿਸ ਨੂੰ ਭਾਲ

TeamGlobalPunjab
2 Min Read

ਟੋਰਾਂਟੋ: ਕੈਨੇਡਾ ਵਿਖੇ ਚੋਰੀ ਦੀਆਂ ਵਾਰਦਾਤਾਂ ਦੌਰਾਨ ਵਰਤੀ ਗਈ ‘ਜੱਟ ਪੁੱਤ’ ਲਾਇਸੰਸ ਪਲੇਟ ਵਾਲੀ ਇੱਕ ਗੱਡੀ ਦੀ ਪੁਲਿਸ ਨੂੰ ਭਾਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਊਥ ਸਿਮਕ ਦੀ ਪੁਲਿਸ ਨੇ ਦੱਸਿਆ ਕਿ 26 ਅਤੇ 28 ਨਵੰਬਰ ਨੂੰ ਘਰਾਂ ਦੇ ਵਰਾਂਡੇ ‘ਚ ਪਿਆ ਸਮਾਨ ਚੋਰੀ ਹੋਣ ਦੀਆਂ ਕਈ ਵਾਰਦਾਤਾਂ ਸਾਹਮਣੇ ਆਈਆਂ ਅਤੇ ਇਨ੍ਹਾਂ ਨੂੰ ਅੰਜਾਮ ਦੇਣ ਵਾਲੀ ਇਕ ਔਰਤ ਸੀ।

ਪੁਲਿਸ ਨੇ ਸਮਾਨ ਚੋਰੀ ਕਰਨ ਵਾਲੀ ਔਰਤ ਦੀਆਂ ਸੀਸੀਟੀਵੀ ‘ਚ ਕੈਦ ਹੋਈਆਂ ਤਸਵੀਰਾਂ ਵੀ ਜਾਰੀ ਕੀਤੀਆਂ ਪਰ ਇਨ੍ਹਾਂ ‘ਚ ਔਰਤ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆ ਰਿਹਾ। ਵਾਰਦਾਤ ਦੌਰਾਨ ਔਰਤ ਨੇ ਪੀਲੇ ਰੰਗ ਦੀ ਜੈਕਟ ਪਹਿਨੀ ਹੋਈ ਸੀ ਜਦਕਿ ਸਲੇਟੀ ਰੰਗ ਦਾ ਸਵੈਟਰ ਵੀ ਦੇਖਿਆ ਜਾ ਸਕਦਾ ਹੈ। ਇਹ ਔਰਤ ਗਰੇਅ ਰੰਗ ਦੀ ਐੱਸ.ਯੂ.ਵੀ. ‘ਚ ਸਵਾਰ ਹੋ ਕੇ ਆਈ ਸਨ, ਜਿਸ ਦੀ ਲਾਇਸੰਸ ਪਲੇਟ ’ਤੇ ‘ਜੱਟ ਪੁੱਤ’ ਲਿਖਿਆ ਹੋਇਆ ਸੀ।

ਪੁਲਿਸ ਨੇ ਵਰਾਂਡੇ ‘ਚ ਪਏ ਸਮਾਨ ਨੂੰ ਚੋਰੀ ਕਰਨ ਵਾਲੀ ਔਰਤ ਨੂੰ ਕਾਬੂ ਕਰਨ ਲਈ ਲੋਕਾਂ ਦੀ ਮਦਦ ਮੰਗੀ ਹੈ।

ਪੰਜਾਬੀਆਂ ਨਾਲ ਸਬੰਧਤ ਲਾਇਸੰਸ ਪਲੇਟ ਹੋਣ ਕਾਰਨ ਕਿਹਾ ਜਾ ਰਿਹਾ ਹੈ ਕਿ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀ ਔਰਤ ਪੰਜਾਬ ਨਾਲ ਸਬੰਧਤ ਹੋ ਸਕਦੀ ਹੈ ਪਰ ਯਕੀਨੀ ਤੌਰ ‘ਤੇ ਕੁਝ ਵੀ ਕਹਿਣਾ ਮੁਸ਼ਕਲ ਹੀ ਨਜ਼ਰ ਆ ਰਿਹਾ ਹੈ। ਇਹ ਵੀ ਹੋ ਸਕਦਾ ਹੈ ਕਿ ਗੱਡੀ ਚੋਰੀ ਦੀ ਹੋਵੇ ਤੇ ਪੰਜਾਬੀਆਂ ਦਾ ਨਾਮ ਬਦਨਾਮ ਕਰਨ ਲਈ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

- Advertisement -
Share this Article
Leave a comment