ਡੈਲਟਾ: ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਸ਼ਹਿਰ ਦੀ ਪੁਲਿਸ ਵੱਲੋਂ 88 ਸਾਲਾ ਜਰਨੈਲ ਸਿੰਘ ਸੰਘੇੜਾ ਦੀ ਭਾਲ ਕੀਤੀ ਜਾ ਰਹੀ ਹੈ ਜੋ ਬੀਤੇ ਦਿਨੀਂ ਲਾਪਤਾ ਹੋ ਗਏ ਸਨ। ਜਰਨੈਲ ਸਿੰਘ ਸੰਘੇੜਾ ਨੂੰ 15 ਮਈ ਨੂੰ ਸਵੇਰੇ 11 ਵਜੇ ਆਖਰੀ ਵਾਰ ਵੇਖਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਡਿਮੈਂਸ਼ੀਆ ਤੋਂ ਪੀੜਤ ਜਰਨੈਲ ਸਿੰਘ, ਨੌਰਡਲ ਵੇਲ ਅਤੇ 116ਵੀਂ ਸਵੀਟ ਵਿਖੇ ਸਥਿਤ ਆਪਣੇ ਘਰ ਤੋਂ ਅਚਾਨਕ ਲਾਪਤਾ ਹੋ ਗਏ।
ਪੁਲਿਸ ਵੱਲੋਂ ਜਾਰੀ ਪਛਾਣ ਮੁਤਾਬਕ ਜਰਨੈਲ ਸਿੰਘ ਦਾ ਕੱਦ 5 ਫੁੱਟ 8 ਇੰਚ ਅਤੇ ਸਰੀਰ ਪਤਲਾ ਹੈ। ਆਖਰੀ ਵਾਰ ਵੇਖੇ ਜਾਣ ਸਮੇਂ ਉਨ੍ਹਾਂ ਨੇ ਅਸਮਾਨੀ ਰੰਗ ਦੀ ਪੱਗ ਬੰਨੀ ਹੋਈ ਸੀ। ਉਨ੍ਹਾਂ ਨੂੰ ਸਿਰਫ਼ ਪੰਜਾਬੀ ਬੋਲਣੀ ਆਉਂਦੀ ਹੈ।
ਪੁਲਿਸ ਨੇ ਕਿਹਾ ਕਿ ਜਰਨੈਲ ਸਿੰਘ ਦਾ ਪਰਿਵਾਰ ਉਨ੍ਹਾਂ ਲਈ ਬਹੁਤ ਚਿੰਤਤ ਹੈ। ਪਰਿਵਾਰ ਦਾ ਮੰਨਣਾ ਹੈ ਕਿ ਉਹ ਸਰੀ ਦੇ 140ਵੀਂ ਸਟੀਟ ਅਤੇ 84ਵੇਂ ਐਵੇਨਿਊ ਸਥਿਤ ਗੁਰਦੁਆਰਾ ਸਾਹਿਬ ਵੱਲ ਗਏ ਹੋਣਗੇ ਪਰ ਹਾਲੇ ਤੱਕ ਉਨ੍ਹਾ ਦਾ ਕੋਈ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੇ ਜਰਨੈਲ ਸਿੰਘ ਸੰਘੇੜਾ ਨੂੰ ਵੇਖਿਆ ਹੋਵੇ ਜਾਂ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ 604-946 4411 ਤੇ ਕਾਲ ਕਰਨ।