ਕੋਵਿਡ-19 ਨੇ ਅਰਥਚਾਰੇ ਨੂੰ ਮਾਰੀ ਹੈ ਸੱਟ: ਨਵਦੀਪ ਬੈਂਸ

TeamGlobalPunjab
1 Min Read
ਕੈਨੇਡਾ ਦੇ ਸਾਇੰਸ ਐਂਡ ਇਨੋਵੇਸ਼ਨ ਮਨਿਸਟਰ ਨਵਦੀਪ ਬੈਂਸ ਨੇ ਕਿਹਾ ਕਿ
ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਨੇ ਸਾਫ ਕਰ ਦਿੱਤਾ ਹੈ ਕਿ ਕੋਵਿਡ-19 ਨੇ ਅਰਥਚਾਰੇ ਨੂੰ ਸੱਟ ਮਾਰੀ ਹੈ ਅਤੇ ਕੈਨੇਡੀਅਨਾਂ ਦੀਆਂ ਨੌਕਰੀਆਂ ‘ਤੇ ਇਸਦਾ ਅਸਰ ਪਿਆ ਹੈ। ਉਹਨਾਂ ਕਿਹਾ ਕਿ ਸਰਕਾਰ ਇਹ ਜਾਨਣਾ ਚਾਹੁੰਦੀ ਹੈ ਕਿ ਕੋਵਿਡ-19 ਕਾਰਨ ਉਦਯੋਗ ‘ਤੇ ਕਿਸ ਤਰਾਂ ਦਾ ਅਸਰ ਪਿਆ ਹੈ। ਇਸ ਲਈ ਨਿੱਜੀ ਖੇਤਰ ਦੇ ਕਾਰੋਬਾਰੀਆਂ ਨੂੰ ਟੇਬਲ ‘ਤੇ ਲਿਆ ਕਿ ਸਾਂਝਾ ਨਜ਼ਰੀਆ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਰਿਟੇਲ, ਟਰਾਂਸਪੋਟੇਸ਼ਨ ਸੈਕਟਰ ਨੂੰ ਵੀ ਵੱਖਰੇ ਟੇਬਲ ‘ਤੇ ਲਿਆਂਦਾ ਜਾਵੇਗਾ ਜਿਸ ਵਿੱਚ advanced manufacturing, agri-food, and health and bio-sciences ਨਾਲ ਸਬੰਧਤ ਸਖਸ਼ੀਅਤਾਂ ਨੂੰ ਸ਼ਾਮਲ ਕੀਤਾ ਜਾਵੇਗਾ। ਕਾਬਿਲੇਗੌਰ ਹੈ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਸਿਰਫ ਕੈਨੇਡਾ ਹੀ ਨਹੀਂ ਵਿਸ਼ਵ ਦੇ ਹੋਰ ਦੇਸ਼ਾਂ ਵਿਚ ਵੀ ਸਥਿਤੀ ਬੜੀ ਖਰਾਬ ਹੋ ਚੁੱਕੀ ਹੈ। ਅਰਥ ਵਿਵਸਥਾ ਨੂੰ ਮੁੜ ਤੋਂ ਹੁਲਾਰਾ ਦੇਣ ਲਈ ਲਈ ਸਾਰੇ ਹੀ ਦੇਸ਼ਾਂ ਦੀਆਂ ਸਰਕਾਰਾਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ ਤਾਂ ਜੋ ਕੁਝ
ਸਾਵਧਾਨੀਆਂ ਵਰਤਕੇ ਮੁੜ ਤੋਂ ਜਨ ਜੀਵਣ ਪਟੜੀ ਤੇ ਲਿਆਂਦਾ ਜਾ ਸਕੇ।

Share this Article
Leave a comment