ਚੰਡੀਗੜ੍ਹ: ਜੇਲ੍ਹ ‘ਚੋਂ ਹੋਈਆਂ ਲਾਰੈਂਸ ਬਿਸ਼ਨੋਈ ਦੀਆਂ ਦੋ ਇੰਟਰਵਿਊਜ਼ ਮਾਮਲੇ ਵਿੱਚ ਪੁਲਿਸ ਨੇ 2 FIR ਦਰਜ ਕਰ ਲਈਆਂ ਹਨ। ਇੰਟਰਵਿਊਜ਼ ਜਾਰੀ ਹੋਣ ਤੋਂ 9 ਮਹੀਨੇ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ ‘ਤੇ ਇਹ ਐੱਫਆਈਆਰਜ਼ ਦਰਜ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਸਾਲ 2023 ‘ਚ 14 ਅਤੇ 17 ਮਾਰਚ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਇੱਕ ਟੀਵੀ ਚੈਨਲ ‘ਤੇ ਦੋ ਇੰਟਰਵਿਊਜ਼ ਪ੍ਰਸਾਰਿਤ ਕੀਤੀਆਂ ਗਈਆਂ ਸਨ। ਐੱਫਆਈਆਰ ਵਿਚ ਇੰਟਰਵਿਊ ਦੀਆਂ ਕਾਪੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਹਲਾਂਕਿ ਉਸ ਟੀਵੀ ਪੱਤਰਕਾਰ ‘ਤੇ ਪਰਚਾ ਨਹੀਂ ਕੀਤਾ ਗਿਆ।
ਪਹਿਲਾਂ ਪੰਜਾਬ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਲਾਰੈਂਸ ਦੀ ਇੰਟਰਵਿਊ ਕੇਂਦਰੀ ਜੇਲ੍ਹ ਬਠਿੰਡਾ ‘ਚ ਨਹੀਂ ਹੋਈ ਸੀ। ਜਿਸ ਸਮੇਂ ਇੰਟਰਵਿਊ ਹੋਈ ਸੀ, ਲਾਰੈਂਸ ਪੰਜਾਬ ਦੀ ਜੇਲ੍ਹ ਵਿਚ ਨਹੀਂ ਸੀ। ਪੁਲਿਸ ਨੇ ਲਾਰੈਂਸ ਦੇ ਬਿਆਨਾਂ ਦੇ ਆਧਾਰ ‘ਤੇ ਉਸ ‘ਤੇ ਅਤੇ ਉਸ ਦੇ ਗੈਂਗ ਦੇ ਅਣਪਛਾਤੇ ਮੈਂਬਰਾਂ ਖ਼ਿਲਾਫ਼ ਜਬਰੀ ਵਸੂਲੀ, ਅਧਿਕਾਰੀਆਂ ਤੋਂ ਜਾਣਕਾਰੀ ਲੁਕਾਉਣ (ਜਿੱਥੇ ਇੰਟਰਵਿਊ ਲਈ ਗਈ ਸੀ) ਅਤੇ ਇੰਟਰਵਿਊ ਦੇ ਸਬੰਧ ਵਿਚਟ ਸਬੂਤ (ਮੋਬਾਈਲ ਫੋਨ) ਨਸ਼ਟ ਕਰਨ ਦਾ ਮਾਮਲਾ ਦਰਜ ਕੀਤਾ ਹੈ। ਦੂਜੀ ਐੱਫਆਈਆਰ ਵੀ ਲਾਰੈਂਸ ਅਤੇ ਉਸ ਦੇ ਗੈਂਗ ਦੇ ਅਣਪਛਾਤੇ ਮੈਂਬਰਾਂ ‘ਤੇ ਧਮਕੀ ਦੇਣ, ਜਾਣਕਾਰੀ ਲੁਕਾਉਣ ਅਤੇ ਸਬੂਤ ਨਸ਼ਟ ਕਰਨ ਨੂੰ ਲੈ ਕੇ ਦਰਜ ਕੀਤੀ ਗਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।