ਬੀ.ਸੀ :ਵੈਨਕੂਵਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਹੋਈ ਗੋਲੀਬਾਰੀ ਦੀ ਘਟਨਾ ‘ਚ ਮਾਰੇ ਗਏ ਵਿਅਕਤੀ ਦੀ ਪਹਿਚਾਣ ਅਮਰੀਕਾ ਦੇ ਗੈਂਗਸਟਰ ਕਰਮਨ ਸਿੰਘ ਗਰੇਵਾਲ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਅਮਰੀਕਾ ਦੇ ਗੈਂਗ ਦਾ ਮੈਂਬਰ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ ।
ਜਾਣਕਾਰੀ ਮੁਤਾਬਕ 6 ਸਾਲ ਪਹਿਲਾ ਵੀ ਗਰੇਵਾਲ ਤੇ ਉੱਸ ਦੇ ਦੋਸਤਾਂ ਦੀ ਪੁਲਿਸ ਨਾਲ ਝੜਪ ਹੋਈ ਸੀ । ਪਰ ਪੁਲਿਸ ਦੇ ਕਹਿਣ ਦੇ ਬਾਵਜੂਦ ਵੀ ਲੋਕਾਂ ਨੇ ਪੁਲਿਸ ਦੀ ਇਸ ਮਾਮਲੇ ‘ਚ ਮੱੱਦਦ ਨਹੀਂ ਕੀਤੀ ਸੀ।ਤਕਰੀਬਨ 3 ਵਜੇ ਦੇ ਆਸਪਾਸ ਕੁਝ ਵਿਅਕਤੀਆਂ ਨੇ ਹਵਾਈ ਅੱਡੇ ਦੇ ਬਾਹਰ ਗੋਲੀਬਾਰੀ ਸ਼ੁਰੂ ਕਰ ਦਿੱਤੀ ਤੇ ਇਕਦਮ ਲੋਕਾਂ ‘ਚ ਸਹਿਮ ਦਾ ਮਹੌਲ ਬਣ ਗਿਆ ਤੇ ਲੋਕ ਇਧਰ ਉਧਰ ਭੱਜਣ ਲੱਗ ਗਏ। ਇਹ ਵੇਖਿਆ ਗਿਆ ਕਿ ਬੰਦੂਕਧਾਰੀਆਂ ਨੇ ਪੁਲਿਸ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ।
ਸੋਸ਼ਲ ਮੀਡੀਆ ਤੇ ਇਕ ਫੋਟੋ ਸਾਹਮਣੇ ਆਈ ਜਿਸ ਵਿੱਚ ਇਕ ਵਿਅਕਤੀ ਜ਼ਮੀਨ ਤੇ ਡਿੱਗਾ ਹੋਇਆ ਹੈ ਤੇ ਇਕ RCMP ਦੇ ਅਧਿਕਾਰੀ ਤੇ ਇਕ ਹੋਰ ਵਿਅਕਤੀ ਨੇ ਉੱਸ ਨੂੰ ਫੜਿਆ ਹੋਇਆ ਹੈ।
ਵੈਨਕੂਵਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਚ ਐਤਵਾਰ ਨੂੰ ਹੋਈ ਗੋਲੀਬਾਰੀ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ । ਗੋਲੀ ਚਲਾਉਣ ਵਾਲੇ ਸ਼ੱਕੀ ਵਿਅਕਤੀਆਂ ਵਲੋਂ ਪੁਲਿਸ ਤੇ ਵੀ ਫਾਇਰਿੰਗ ਦੀਆਂ ਖਬਰਾਂ ਮਿਲੀਆਂ ਹਨ। ਇੰਟੇਗਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਬੁਲਾਇਆ ਗਿਆ ਹੈ। ਪਰ ਅੱਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਮਿਲ ਰਹੀਆਂ ਮੁਢਲੀਆਂ ਖਬਰਾਂ ਮੁਤਾਬਕ ਕਿਸੇ ਵੀ ਅਧਿਕਾਰੀ ਦੇ ਜਖ਼ਮੀ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ ।
ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਦਾ ਕਹਿਣਾ ਹੈ ਕਿ ਇਸਦੇ ਮੁੱਖ ਟਰਮੀਨਲ ਦੇ ਬਾਹਰ ਇੱਕ “ਪੁਲਿਸ ਘਟਨਾ” ਹੋਈ ਹੈ। ਰਿਚਮੰਡ ਵਿੱਚ YVR ਨੇੜੇ ਹੋਈ ਗੋਲੀਬਾਰੀ ਤੋਂ ਬਾਅਦ ਪੁਲਿਸ ਸ਼ੱਕੀ ਵਿਅਕਤੀਆਂ ਦੀ ਭਾਲ ਕਰ ਰਹੀ ਹੈ।ਇਸ ਘਟਨਾ ਕਾਰਨ ਟਰੈਫਿਕ ਦੇ ਵੱਡੇ ਮਾਰਗਾਂ ਨੂੰ ਬੰਦ ਕਰ ਦਿਤਾ ਗਿਆ ਹੈ ਅਤੇ ਪੁਲਿਸ ਲੋਕਾਂ ਨੂੰ ਇਸ ਖੇਤਰ ਤੋਂ ਦੂਰ ਰਹਿਣ ਲਈ ਕਹਿ ਰਹੀ ਹੈ।
ਅਲੈਕਸ ਫਰੇਜ਼ਰ ਅਤੇ ਕੁਈਨਸਬੋਰੋ ਬ੍ਰਿਜ ਦੇ ਨਾਲ-ਨਾਲ ਮੈਸੀ ਟਨਲ ਵੀ ਅਸਥਾਈ ਤੌਰ ‘ਤੇ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਡ੍ਰਾਇਵ ਬੀ.ਸੀ ਦੇ ਅਨੁਸਾਰ ਇਸ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ।ਟੈਂਪਲਟਨ, ਸੀਅ ਆਈਲੈਂਡ ਸੈਂਟਰ ਅਤੇ ਕੈਨੇਡਾ ਲਾਈਨ ‘ਤੇ ਵਾਈਵੀਆਰ-ਏਅਰਪੋਰਟ ਸਟੇਸ਼ਨ ਵੀ ਅਸਥਾਈ ਤੌਰ’ ਤੇ ਬੰਦ ਸਨ, ਪਰ ਹੁਣ ਦੁਬਾਰਾ ਖੋਲ੍ਹ ਦਿਤੇ ਗਏ ਹਨ।
ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਲੋਕਾਂ ਨੂੰ ਸੀਅ ਆਈਲੈਂਡ(Sea Island,) ਤੋਂ ਦੂਰ ਰਹਿਣ ਲਈ ਕਹਿ ਰਹੀ ਹੈ ਜਿਥੇ ਵਾਈਵੀਆਰ ਏਅਰਪੋਰਟ ਸਥਿਤ ਹੈ।
RCMP ਸਪੋਕਸਪਰਸਨ Dawn Roberts ਨੇ ਕਿਹਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਥੇ ਕਿੰਨੇ ਸ਼ੂਟਰਸ ਸਨ।
ਗੋਲੀਬਾਰੀ ਤੋਂ ਤੁਰੰਤ ਬਾਅਦ ਸਰੀ ਵਿੱਚ ਇੱਕ ਵਾਹਨ ਨੂੰ ਅੱਗ ਲੱਗੀ ਦੇਖੀ ਗਈ ਹੈ।ਰੌਬਰਟਸ ਨੇ ਕਿਹਾ ਇਨ੍ਹਾਂ ਦੋਹਾਂ ਘਟਨਾ ਨੂੰ ਆਪਸ ‘ਚ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਦੋਹਾਂ ਘਟਨਾਵਾਂ ਦਾ ਆਪਸ ‘ਚ ਸਬੰਧ ਹੈ ਜਾ ਨਹੀਂ। ਪਰ ਅਸੀਂ ਇਸ ਸੰਭਾਵਨਾ ਲਈ ਖੁੱਲ੍ਹੇ ਹਾਂ ਕਿ ਅਜਿਹਾ ਨਹੀਂ ਹੈ।
IHIT is deploying to YVR. A man was shot and killed this afternoon near the domestic departure terminal. Media availability later this evening in Richmond. Time/location TBA shortly.
— IHIT (@HomicideTeam) May 10, 2021
UPDATE ON EVOLVING POLICE INCIDENT: We can confirm the situation has been contained at YVR. The airport is open and safe. Flights are operating. We will release more info as it becomes available. Check with your airline on the status of your flight before leaving for YVR.
— YVR (@yvrairport) May 9, 2021
Please avoid Sea Island and YVR today, if at all possible. Everyone is working hard to resolve the police incident & reopen Canada Line quickly. Media queries can be directed to our partners @RichmondRCMP https://t.co/MUzyt57rrg
— Metro Vancouver Transit Police (@TransitPolice) May 9, 2021