ਧਰਨਾ ਪ੍ਰਦਰਸ਼ਨ ਕਰ ਰਹੇ TeT ਪਾਸ ਕੈਂਡੀਡੇਟਸ ਨਾਲ ਪੁਲਿਸ ਦੀ ਸਖ਼ਤੀ ਕੀਤਾ ਗ੍ਰਿਫ਼ਤਾਰ

Global Team
2 Min Read

ਕੋਲਕਾਤਾ : ਦੇਸ਼ ਅੰਦਰ ਬੇਰੁਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ । ਆਏ ਦਿਨ ਨੌਜਵਾਨ ਰੁਜ਼ਗਾਰ ਲਈ ਧਰਨੇ ਪ੍ਰਦਰਸ਼ਨ ਕਰਦੇ ਹਨ ਅਤੇ ਪੁਲੀਸ ਦੀਆਂ ਡਾਂਗਾਂ ਸਹਿੰਦੇ ਹਨ। ਤਾਜਾ ਮਾਮਲਾ ਕਲਕੱਤਾ ਤੋਂ ਸਾਹਮਣੇ ਆਇਆ ਹੈ  ਜਿੱਥੇ ਪੁਲਿਸ ਨੇ ਸਿੱਖਿਆ ਬੋਰਡ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਟੀਈਟੀ ਪਾਸ ਉਮੀਦਵਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। 

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ 2014 ਵਿੱਚ ਸਰਕਾਰ ਨੇ ਅਧਿਆਪਕਾਂ ਦੀ ਭਰਤੀ ਲਈ ਟੈਸਟ ਲਿਆ ਸੀ। ਹੁਣ ਸਰਕਾਰ ਪਾਸ ਉਮੀਦਵਾਰਾਂ ਨੂੰ ਨਿਯੁਕਤੀ ਨਹੀਂ ਦੇ ਰਹੀ। ਨਿਯੁਕਤੀ ਪੱਤਰਾਂ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ਲੋਕ ਪਿਛਲੇ ਕਈ ਦਿਨਾਂ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਸਨ।

ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਭਾਜਪਾ ਦੀ ਸੂਬਾ ਸਕੱਤਰ ਪ੍ਰਿਅੰਕਾ ਤਿਬਰੇਵਾਲ ਨੇ ਕਿਹਾ ਕਿ ਅਸੀਂ ਉਨ੍ਹਾਂ ਲਈ ਅਦਾਲਤ ਵਿੱਚ ਲੜਾਂਗੇ।

ਟੀਈਟੀ ਉਮੀਦਵਾਰਾਂ ਦਾ ਅਣਮਿੱਥੇ ਸਮੇਂ ਦਾ ਧਰਨਾ ਵੀਰਵਾਰ ਨੂੰ ਚੌਥੇ ਦਿਨ ਵਿੱਚ ਦਾਖਲ ਹੋ ਗਿਆ। ਇਹ ਉਮੀਦਵਾਰ ਤੁਰੰਤ ਭਰਤੀ ਦੀ ਮੰਗ ਕਰ ਰਹੇ ਹਨ। ਵੀਰਵਾਰ ਨੂੰ ਚੌਥੇ ਦਿਨ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਹੋਰ ਵਧ ਗਈ। ਵਰਨਣਯੋਗ ਹੈ ਕਿ ਹੁਣ ਤੱਕ 2014 ਟੀਈਟੀ ਦੇ 500 ਉਮੀਦਵਾਰ ਵਿਰੋਧ ਕਰ ਰਹੇ ਸਨ ਪਰ ਅੱਜ 2017 ਦੇ ਅਧਿਆਪਕ ਯੋਗਤਾ ਪ੍ਰੀਖਿਆ (ਟੀ.ਈ.ਟੀ.) ਦੇ 100 ਦੇ ਕਰੀਬ ਉਮੀਦਵਾਰ ਉਨ੍ਹਾਂ ਨਾਲ ਸ਼ਾਮਲ ਹੋ ਗਏ। ਇਨ੍ਹਾਂ ਉਮੀਦਵਾਰਾਂ ਦਾ ਇਹ ਵੀ ਦਾਅਵਾ ਹੈ ਕਿ ਉਨ੍ਹਾਂ ਨੇ ਇਮਤਿਹਾਨ ਪਾਸ ਕਰ ਲਿਆ ਹੈ, ਫਿਰ ਵੀ ਉਨ੍ਹਾਂ ਦੇ ਨਾਂ ਦੋ ਪੜਾਵਾਂ ਦੀ ਇੰਟਰਵਿਊ ਤੋਂ ਬਾਅਦ ਬਣੇ ਪੈਨਲ ਵਿੱਚ ਸ਼ਾਮਲ ਨਹੀਂ ਕੀਤੇ ਗਏ।

Share This Article
Leave a Comment