ਚੰਨੀ ਸਰਕਾਰ ਖਿਲਾਫ ਅਕਾਲੀ ਦਲ ਦਾ ਜ਼ਬਰਦਸਤ ਪ੍ਰਦਰਸ਼ਨ, ਪੁਲਿਸ ਵਲੋਂ ਲਾਠੀਚਾਰਜ, ਕਈ ਵਰਕਰ ਜ਼ਖਮੀ

TeamGlobalPunjab
2 Min Read

ਚੰਡੀਗੜ੍ਹ: ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਘੱਟ ਕਰਨ ਤੇ ਕੁਦਰਤ ਦੀ ਮਾਰ ਹੇਠ ਤਬਾਹ ਹੋਏ ਨਰਮੇ ਦਾ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਵਰਕਰ ਸੁਖਬੀਰ ਬਾਦਲ ਦੀ ਅਗਵਾਈ ‘ਚ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਪੁੱਜੇ।

ਇਸ ਦੌਰਾਨ ਅਕਾਲੀ ਵਰਕਰਾਂ ਨੇ ਬੈਰੀਕੇਡਿੰਗ ਤੋੜ ਦਿੱਤੀ ਜਿਸ ਨਾਲ ਪੁਲਿਸ ਤੇ ਅਕਾਲੀ ਵਰਕਰਾਂ ‘ਚ ਝੜਪ ਹੋ ਗਈ ਤੇ ਲਾਠੀਚਾਰਜ ਵੀ ਹੋਇਆ। ਜਿਸ ‘ਚ ਕਈ ਵਰਕਰ ਜ਼ਖਮੀ ਵੀ ਹੋ ਗਏ।

ਉਥੇ ਹੀ ਇਸ ਦੌਰਾਨ ਚੰਡੀਗੜ੍ਹ ਪੁਲਿਸ ਵਲੋਂ ਸੁਖਬੀਰ ਸਿੰਘ ਬਾਦਲ, ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ ਸਮੇਤ ਕਈ ਵਿਧਾਇਕ ਅਤੇ ਯੂਥ ਆਗੂ ਪੁਲਿਸ ਵਲੋਂ ਹਿਰਾਸਤ ‘ਚ ਲੈ ਲਏ ਗਏ ਹਨ।

Share This Article
Leave a Comment