ਜਾਣੋ ਇੱਥੋਂ ਦੀ ਪੁਲਿਸ ਨੇ ਦੋ ਬਕਰੀਆਂ ਨੂੰ ਕਿਉਂ ਕੀਤਾ ਗ੍ਰਿਫਤਾਰ ?

TeamGlobalPunjab
2 Min Read

ਤੇਲੰਗਾਨਾ ਦੇ ਹੁਜ਼ੁਰਾਬਾਦ ਸ਼ਹਿਰ ‘ਚ ਇੱਕ ਅਜੀਬੋ-ਗਰੀਬ ਘਟਨਾ ਵਾਪਰੀ ਹੈ। ਜਿੱਥੇ ਰਾਜ‍ ਦੀ ਪੁਲਿਸ ਨੇ ਦੋ ਬਕਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਬਕਰੀਆਂ ‘ਤੇ ਦੋਸ਼ ਲੱਗਿਆ ਹੈ ਕਿ ਉਨ੍ਹਾਂ ਨੇ ਇੱਕ ਐੱਨਜੀਓ ਵੱਲੋਂ ਲਗਾਏ ਗਏ ਬੂਟਿਆਂ ਨੂੰ ਖਾ ਲਿਆ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਬੂਟੇ ਸਰਕਾਰੀ ਪਹਿਲ ‘ਤੇਲੰਗਾਨਾਕੁ ਹਰਿਤਾ ਹਰਮ’ ਦੇ ਤਹਿਤ ਲਗਾਏ ਗਏ ਸਨ ।

ਬਕਰੀ ਦੇ ਮਾਲਕ ‘ਤੇ ਲਗਾਇਆ ਗਿਆ ਜ਼ੁਰਮਾਨਾ
ਰਿਪੋਰਟਾਂ ਮੁਤਾਬਕ, ਹੁਜ਼ੁਰਾਬਾਦ ਨਗਰਪਾਲਿਕਾ ਅਧਿਕਾਰੀਆਂ ਨੇ ਦੋਵੇਂ ਬਕਰੀਆਂ ਦੇ ਮਾਲਿਕ ‘ਤੇ 1,000 ਰੁਪਏ ਦਾ ਜ਼ੁਰਮਾਨਾ ਲਗਾਇਆ, ਜਿਸ ਤੋਂ ਬਾਅਦ ਬਕਰੀਆਂ ਨੂੰ ਛੱਡ ਦਿੱਤਾ ਗਿਆ। ਹੁਜ਼ੁਰਾਬਾਦ ਦੀ ਇੰਸ‍ਪੈਕ‍ਟਰ ਮਾਧਵੀ ਨੇ ਕਿਹਾ, ‘ਸੇਵ ਦ ਟਰੀਜ਼ ਸੰਗਠਨ ਦੇ ਅਨਿਲ ਤੇ ਵਿਕ੍ਰਾਂਤ ਨਾਮ ਦੇ ਦੋ ਕਰਮਚਾਰੀ ਸਾਡੇ ਕੋਲ ਆਏ ਸਨ ਤੇ ਦੋਵਾਂ ਨੇ ਸ਼‍ਿਕਾਇਤ ਕੀਤੀ ਕਿ ਬ‍ਕਰੀਆਂ ਨੇ ਉਨ੍ਹਾਂ ਵੱਲੋਂ ਲਗਾਏ ਗਏ ਬੂਟੇ ਖਾ ਲਏ ਹਨ।’

900 ਬੂਟਿਆਂ ‘ਚੋਂ 250 ਖਾ ਗਈਆਂ ਬਕਰੀਆਂ
ਪੁਲਿਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਦੋਵਾਂ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਸੰਗਠਨ ਨੇ ਸ਼ਹਿਰ ‘ਚ 900 ਬੂਟੇ ਲਗਾਏ ਸਨ, ਜਿਨ੍ਹਾਂ ‘ਚੋਂ 250 ਬੂਟੇ ਇਨ੍ਹਾਂ ਬਕਰੀਆਂ ਨੇ ਖਾ ਲਏ ਹਨ। ਇਹ ਕਈ ਦਿਨਾਂ ਤੋਂ ਚੱਲ ਰਿਹਾ ਸੀ ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਨੇ ਮੰਗਲਵਾਰ ਨੂੰ ਬਕਰੀਆਂ ਨੂੰ ਉਸ ਵੇਲੇ ਫੜਿਆ ਜਦੋਂ ਉਹ ਬੂਟੇ ਚਰ ਰਹੀਆਂ ਸਨ।

ਬਕਰੀ ਮਾਲਕ ਨੂੰ ਦਿੱਤੇ ਗਏ ਨਿਰਦੇਸ਼
ਬਕਰੀਆਂ ਦੇ ਮਾਲਕ ਨੂੰ ਪੁਲਿਸ ਥਾਣੇ ਬੁਲਾਇਆ ਗਿਆ ਜਿਸ ਤੋਂ ਬਾਅਦ ਬਕਰੀਆਂ ਨੂੰ ਛੱਡ ਦਿੱਤਾ ਗਿਆ। ਉੱਥੇ ਹੀ ਮਾਲਕ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਬ‍ਕਰੀਆਂ ਨੂੰ ਸ਼ਹਿਰ ਦੇ ਬਾਹਰੀ ਇਲਾਕਿਆਂ ‘ਚ ਚਰਾਉਣ ਲਈ ਨਾ ਛੱਡਿਆ ਜਾਵੇ ਜਾਂ ਫਿਰ ਉਨ੍ਹਾ ਨੂੰ ਘਰ ਵਿੱਚ ਹੀ ਚਾਰਾ ਦਿੱਤਾ ਜਾਵੇ ।

ਉੱਥੇ ਹੀ ਐੱਨਜੀਓ ਦੇ ਵਿਕ੍ਰਾਂਤ ਨੇ ਕਿਹਾ, ‘ਅਸੀ ਸਭ ਲੋਕਾਂ ਨੇ ਮਿਲ ਕੇ ਸ਼ਹਿਰ ਦੇ ਸ‍ਕੂਲ, ਹਸ‍ਪਤਾਲਾਂ ਤੇ ਪੁਲਿਸ ਸ‍ਟੇਸ਼ਨ ਦੀਆਂ ਇਮਾਰਤਾਂ ‘ਚ ਆਪਣੇ ਪੈਸਿਆਂ ਨਾਲ ਇਹ ਬੂਟੇ ਲਗਾਏ ਸਨ। ਪਰ ਬੂਟੇ ਲਗਾਉਣ ਤੋਂ ਕੁੱਝ ਦਿਨਾਂ ਬਾਅਦ ਹੀ ਬਕਰੀਆਂ ਨੇ ਇਨ੍ਹਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ ਸੀ। ਅਜਿਹੇ ਵਿੱਚ ਇਹ ਬਕਰੀਆਂ ਸਾਡੇ ਲਈ ਸਿਰ ਦਰਦ ਬਣ ਗਈਆਂ ਸਨ । ’

Share this Article
Leave a comment