ਕੈਨੇਡਾ : ਫਰਾਂਸ ਤੋਂ ਬਾਅਦ ਹੁਣ ਕੈਨੇਡਾ ‘ਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਕੈਨੇਡਾ ਦੇ ਕਿਊਬੇਕ ਸਿਟੀ ‘ਚ ਇੱਕ ਹਮਲਾਵਰ ਵੱਲੋਂ ਲੋਕਾਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਜਿਸ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਅਤੇ 5 ਲੋਕ ਗੰਭੀਰ ਜ਼ਖਮੀ ਹਨ। ਇਹ ਘਟਨਾ ਸ਼ਨੀਵਾਰ ਦੇਰ ਰਾਤ ਵਾਪਰੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚੇ ਕੇ ਇਲਾਕੇ ਦੀ ਘੇਰਾਬੰਦੀ ਕਰ ਲਈ।
ਜਿਸ ਤੋਂ ਕੁਝ ਸਮੇਂ ਬਾਅਦ ਪੁਲਿਸ ਨੇ ਸ਼ੱਕੀ ਹਮਲਾਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਹਮਲਾਵਰ ਮੱਧਯੁਗੀ ਯੋਧਿਆਂ ਦੀ ਪੌਸ਼ਾਕ ‘ਚ ਸਜਿਆ ਹੋਇਆ ਸੀ। ਪੁਲਿਸ ਨੇ ਸ਼ੱਕੀ ਵਿਅਕਤੀ ਕੋਲੋਂ ਇੱਕ ਚਾਕੂ ਵੀ ਬਰਾਮਦ ਕੀਤਾ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਸਾਰੇ ਇਲਾਕੇ ‘ਚ ਅਲਰਟ ਜਾਰੀ ਕਰ ਦਿੱਤਾ ਹੈ ਤੇ ਸਥਾਨਕ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਅਪੀਲ ਕੀਤੀ ਹੈ।
***ATTENTION*** | Peu avant 1h du matin, le SPVQ a arrêté un suspect | Nous demandons toujours aux citoyens de la ville de Québec de rester à l’intérieur, les portes verrouillées car une enquête est toujours en cours.
— Service de police de la Ville de Québec (@SPVQ_police) November 1, 2020