ਮਸ਼ਹੂਰ ਪੰਜਾਬੀ ਕਵੀ ਤੇ ਲੇਖਕ ਸੁਰਜੀਤ ਪਾਤਰ ਦਾ ਹੋਇਆ ਦੇਹਾਂਤ

Global Team
2 Min Read

ਚੰਡੀਗੜ੍ਹ:  ਪੰਜਾਬ ਦੇ ਮਸ਼ਹੂਰ ਕਵੀ ਅਤੇ ਲੇਖਕ ਸੁਰਜੀਤ ਪਾਤਰ ਨਹੀਂ ਰਹੇ। ਜਾਣਕਾਰੀ ਮੁਤਾਬਕ ਸ਼ਨੀਵਾਰ ਤੜਕੇ ਦਿਲ ਦਾ ਦੌਰਾ ਪੈਣ ਕਰਕੇ ਉਨ੍ਹਾਂ ਦਾ ਦੇਹਾਂਤ ਹੋਇਆ। ਉਹ 79 ਸਾਲ ਦੇ ਸਨ। ਉਨ੍ਹਾਂ ਦਾ ਜਨਮ ਸਾਲ 1945 ਵਿੱਚ ਜ਼ਿਲ੍ਹਾ ਜਲੰਧਰ ਦੇ ਪਿੰਡ ਪਾਤਰ ਕਲਾਂ ਵਿੱਚ ਹੋਇਆ।

ਉਹਨਾਂ ਨੇ ਆਖਰੀ ਸਾਹ ਲੁਧਿਆਣਾ ਸਥਿਤ ਆਪਣੀ ਰਿਹਾਇਸ਼ ਦੇ ਵਿੱਚ ਹੀ ਲਏ। ਇਸ ਸਬੰਧੀ ਲੁਧਿਆਣਾ ਤੋਂ ਹੀ ਪੰਜਾਬੀ ਦੇ ਲੇਖਕ ਗੁਰਭਜਨ ਗਿੱਲ ਨੇ ਦੱਸਿਆ  ਕਿ ਬੀਤੀ ਦੇਰ ਰਾਤ ਉਹਨਾਂ ਨੇ ਅੰਤਿਮ ਸਾਹ ਲਏ ਅਤੇ ਉਹ ਸੁੱਤੇ ਪਏ ਹੀ ਰਹਿ ਗਏ। ਪੰਜਾਬੀ ਸਾਹਿਤ ਅਤੇ ਕਲਾ ਜਗਤ ਨੂੰ ਸੁਰਜੀਤ ਪਾਤਰ ਦੇ ਜਾਣ ਦਾ ਇੱਕ ਵੱਡਾ ਘਾਟਾ ਹੈ।

ਸਾਲ 2012 ਦੇ ਵਿੱਚ ਉਹਨਾਂ ਨੂੰ ਪੰਜਾਬੀ ਸਾਹਿਤ ਜਗਤ ਵਿੱਚ ਦਿੱਤੀਆਂ ਆਪਣੀਆਂ ਸੇਵਾਵਾਂ ਕਰਕੇ ਪਦਮ ਸ਼੍ਰੀ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾ ਨੇ  ਪੰਜਾਬੀ ਸਾਹਿਤ ਅਕੈਡਮੀ ਵਰਗੇ ਕਈ ਸਨਮਾਨ ਹਾਸਲ ਕੀਤੇ ਸੀ। ਇਸ ਤੋ ਇਲਾਵਾ ਸੁਰਜੀਤ ਪਾਤਰ ਕਈ ਸਨਮਾਨ ਹਾਸਿਲ ਕਰ ਚੁੱਕੇ ਸਨ। ਉਨ੍ਹਾ ਦੀਆਂ ਰਚਨਾਵਾਂ ਵਿਸ਼ਵ ਪ੍ਰਸਿੱਧ ਹਨ। ਇਸ ਤੋਂ ਇਲਾਵਾ ਸਰਸਵਤੀ ਸਨਮਾਨ, ਗੰਗਾਧਰ ਨੈਸ਼ਨਲ ਅਵਾਰਡ, ਭਾਰਤੀ ਭਾਸ਼ਾ ਪਰਿਸ਼ਦ ਕੋਲਕੱਤਾ ਤੋਂ ਸਨਮਾਨ, ਆਨੰਦ ਕਾਵ ਸਨਮਾਨ ਆਦਿ ਵਰਗੇ ਵੀ ਸਨਮਾਨ ਹਾਸਿਲ ਕਰ ਚੁੱਕੇ ਸਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment