ਰੂਸ ਤੇ ਯੂਕਰੇਨ ਵਿਚਾਲੇ ਜਾਰੀ ਜੰਗ ਦੌਰਾਨ ਜਸਟਿਨ ਟਰੂਡੋ ਕਰਨਗੇ ਯੂਰਪ ਦਾ ਦੌਰਾ

TeamGlobalPunjab
1 Min Read

ਓਟਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਯੂਰਪ ਦਾ ਦੌਰਾ ਕਰਨ ਜਾ ਰਹੇ ਹਨ। ਜਸਟਿਨ ਟਰੂਡੋ ਵੱਲੋਂ ਆਪਣੇ ਸਾਥੀਆਂ ਨਾਲ ਅਜਿਹੇ ਸਮੇਂ ਮੁਲਾਕਾਤ ਕੀਤੀ ਜਾ ਰਹੀ ਹੈ, ਜਦੋਂ ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਤੇਜ ਹੁੰਦੇ ਜਾ ਰਹੇ ਹਨ।

ਟਰੂਡੋ ਵੱਲੋਂ ਅਗਲੇ ਹਫ਼ਤੇ ਲੰਦਨ, ਬਰਲਿਨ, ਰਿਗਾ, ਲਾਤਵੀਆ ਅਤੇ ਵਾਰਸਾਅ ‘ਚ ਬੈਠਕਾਂ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖਿਲਾਫ ਇੱਕ ਯੂਨਾਈਟਿਡ ਫਰੰਟ ਪੇਸ਼ ਕਰਨ ਦੀ ਕੋਸ਼ਿਸ਼ ਹੋਵੇਗੀ।

ਟਰੂਡੋ ਦਾ ਕਹਿਣਾ ਹੈ ਕਿ ਹਮਲੇ ਬਾਰੇ ਫੈਲ ਰਹੀ ਗਲਤ ਜਾਣਕਾਰੀ ਨੂੰ ਵੀ ਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਅੱਜ ਦੇਸ਼ ਦੀ ਵਿਦੇਸ਼ ਮਾਮਲਿਆਂ ਬਾਰੇ ਮੰਤਰੀ, ਮੈਲਨੀ ਜੋਲੀ ਨੇ ਬ੍ਰਸਲਸ ਦੇ ਵਿੱਚ ਨੈਟੋ ਫੌਰਨ ਮਿਨਿਸਟਰਸ ਬੈਠਕ ਵਿੱਚ ਹਿੱਸਾ ਲਿਆ।

ਇਸ ਤੋਂ ਬਾਅਦ ਇੱਕ ਜੀ-7 ਫੌਰਨ ਮਿਨਿਸਟਰਸ ਬੈਠਕ ਵੀ ਹੋਈ। ਮੰਤਰੀਆਂ ਨੇ ਰੂਸ ਵੱਲੋਂ ਬੀਤੀ ਰਾਤ ਦੇ ਯੂਕਰੇਨ ‘ਚ ਨਿਊਕਲੀਅਰ ਪਲਾਂਟ ‘ਤੇ ਕੀਤੇ ਹਮਲੇ ‘ਤੇ ਵੀ ਚਰਚਾ ਕੀਤੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment