ਸਰਕਾਰ ਬਣਾਉਣ ਨੂੰ ਲੈ ਕੇ ਇਮਰਾਨ ਖਾਨ ਨੇ ਤਾਲਿਬਾਨ ਨੂੰ ਦਿੱਤੀ ਚਿਤਾਵਨੀ

TeamGlobalPunjab
2 Min Read

ਨਿਊਜ਼ ਡੈਸਕ: ਤਾਲਿਬਾਨ ਤੇ ਪਾਕਿਸਤਾਨ ਵਿਚਾਲੇ ਸਰਕਾਰ ਦੇ ਗਠਨ ਨੂੰ ਲੈ ਕੇ ਵਿਵਾਦ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ। ਤਾਲਿਬਾਨ ਦੇ ਸਖਤ ਬਿਆਨ ਤੋਂ ਬਾਅਦ ਹੁਣ ਇੱਕ ਵਾਰ ਫਿਰ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਤਾਲਿਬਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਦੇਸ਼ ਵਿੱਚ ਸਭ ਵਰਗਾਂ ਦੀ ਨੁੰਮਾਇੰਦਗੀ ਵਾਲੀ ਸਰਕਾਰ ਦਾ ਗਠਨ ਨਹੀਂ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਗ੍ਰਹਿਯੁੱਧ ਹੋਵੇਗਾ।

ਇਮਰਾਨ ਖਾਨ ਦੇ ਅਜਿਹੇ ਹੀ ਬਿਆਨ ‘ਤੇ ਤਾਲਿਬਾਨ ਨੇ ਕਿਹਾ ਸੀ ਕਿ ਅਫ਼ਗਾਨਿਸਤਾਨ ਵਿੱਚ ਇੱਕ ਸੰਮਲਿਤ ਸਰਕਾਰ ਸਥਾਪਿਤ ਕਰਨ ਲਈ ਕਹਿਣ ਦਾ ਕਿਸੇ ਦੇਸ਼ ਨੂੰ ਕੋਈ ਅਧਿਕਾਰ ਨਹੀਂ ਹੈ। ਇੰਨਾ ਹੀ ਨਹੀਂ ਇਮਰਾਨ ਖਾਨ ਨੇ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਲਈ ਆਪਣੀ ਸ਼ਰਤਾਂ ‘ਚ ਕਿਹਾ ਹੈ ਕਿ ਅਫਗਾਨਿਸਤਾਨ ਦੀ ਜ਼ਮੀਨ ਦੀ ਵਰਤੋਂ ਅਜਿਹੇ ਅੱਤਵਾਦੀ ਟਿਕਾਣਿਆਂ ਲਈ ਨਹੀਂ ਹੋਣੀ ਚਾਹੀਦੀ ਜਿਸ ਨਾਲ ਪਾਕਿਸਤਾਨ ਦੀ ਸੁਰੱਖਿਆ ਨੂੰ ਖ਼ਤਰਾ ਹੋਵੇ।

ਇਮਰਾਨ ਖਾਨ ਨੇ ਇਕ ਇੰਟਰਵਿਊ ‘ਚ ਕਿਹਾ ਜੇਕਰ ਉਹ ਸਾਰੇ ਗੁੱਟਾਂ ਨੂੰ ਸ਼ਾਮਲ ਨਹੀਂ ਕਰਦੇ ਹਨ ਤਾਂ ਅੱਜ ਨਹੀਂ ਤਾਂ ਕੱਲ ਉਥੇ ਗ੍ਰਹਿ ਯੁੱਧ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਦਾ ਮਤਲਬ ਹੋਵੇਗਾ ਕਿ ਅਫ਼ਗ਼ਾਨਿਸਤਾਨ ਅਸਥਿਰ ਤੇ ਅਰਾਜਕ ਹੋਵੇਗਾ ਇਸ ਤੋਂ ਇਲਾਵਾ ਇਹ ਅੱਤਵਾਦੀਆਂ ਲਈ ਸਵਰਗ ਬਣ ਜਾਵੇਗਾ।

ਇਸ ਤੋਂ ਇਲਾਵਾ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਗੁਆਂਢੀ ਦੇਸ਼ ਅਫ਼ਗਾਨਿਸਤਾਨ ਵਿੱਚ ਔਰਤਾਂ ਨੂੰ ਸਿੱਖਿਆ ਹਾਸਿਲ ਕਰਨ ਤੋਂ ਰੋਕਣਾ ਗ਼ੈਰ-ਇਸਲਾਮਿਕ ਹੋਵੇਗਾ।

- Advertisement -

Share this Article
Leave a comment