ਪੀਐਮ ਮੋਦੀ ਦਾ ਸਭ ਤੋਂ ਲੰਬਾ ਇੰਟਰਵਿਊ, ਦੱਸਿਆ ਆਪਣੀ ਜ਼ਿੰਦਗੀ ਦਾ ਸਫ਼ਰ

Global Team
4 Min Read

ਨਿਊਜ਼ ਡੈਸਕ: ਪੀਐਮ ਮੋਦੀ ਨੇ ਆਪਣਾ ਇੰਟਰਵਿਊ ਅਮਰੀਕੀ ਪੋਡਕਾਸਟਰ ਲੈਕਸ ਫ੍ਰੀਡਮੈਨ ਨੂੰ ਦਿੱਤਾ ਜੋ ਲਗਭਗ ਤਿੰਨ ਘੰਟੇ ਦਾ ਹੈ। ਇਹ ਪੀਐਮ ਮੋਦੀ ਦਾ ਸਭ ਤੋਂ ਲੰਬਾ ਇੰਟਰਵਿਊ ਹੈ। ਪੋਡਕਾਸਟਰ ਲੈਕਸ ਫ੍ਰੀਡਮੈਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਖ-ਵੱਖ ਵਿਸ਼ਿਆਂ ‘ਤੇ ਕਈ ਸਵਾਲ ਪੁੱਛੇ, ਜਿਨ੍ਹਾਂ ਦਾ ਪੀਐੱਮ ਮੋਦੀ ਨੇ ਬਿਨਾਂ ਝਿਜਕ ਜਵਾਬ ਦਿੱਤੇ ਹਨ। ਪੀਐਮ ਮੋਦੀ ਨੇ ਪੋਡਕਾਸਟਰ ਫਰੀਡਮੈਨ ਨਾਲ ਆਪਣੀ ਲੰਬੀ ਗੱਲਬਾਤ ਨੂੰ ਸ਼ਾਨਦਾਰ ਦੱਸਿਆ ਹੈ। ਪੀਐਮ ਮੋਦੀ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਆਪਣੇ ਜੀਵਨ ਸਫ਼ਰ ਅਤੇ ਪਾਕਿਸਤਾਨ ਦੇ ਨਾਲ-ਨਾਲ ਆਪਣੇ ਸੰਘਰਸ਼ ਬਾਰੇ ਖੁੱਲ੍ਹ ਕੇ ਗੱਲ ਕੀਤੀ।

ਦੱਸ ਦੇਈਏ ਕਿ ਅਮਰੀਕਾ ਦੇ ਮਸ਼ਹੂਰ ਪੋਡਕਾਸਟਰ ਲੈਕਸ ਫਰੀਡਮੈਨ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਪੀਐਮ ਨਰਿੰਦਰ ਮੋਦੀ ਨਾਲ ਇੱਕ ਪੌਡਕਾਸਟ ਇੰਟਰਵਿਊ ਕਰਨ ਦੀ ਇੱਛਾ ਜਤਾਈ ਸੀ। ਲੈਕਸ ਫ੍ਰੀਡਮੈਨ ਨੇ ਕਈ ਹੋਰ ਮਸ਼ਹੂਰ ਹਸਤੀਆਂ ਦੀ ਇੰਟਰਵਿਊ ਵੀ ਕੀਤੀ ਹੈ, ਜਿਸ ਵਿੱਚ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਸਪੇਸਐਕਸ ਦੇ ਸੰਸਥਾਪਕ ਐਲੋਨ ਮਸਕ, ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਅਤੇ ਫੇਸਬੁੱਕ ਦੇ ਸਹਿ-ਸੰਸਥਾਪਕ ਮਾਰਕ ਜ਼ੁਕਰਬਰਗ ਦੇ ਨਾਲ-ਨਾਲ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਸ਼ਾਮਲ ਹਨ।

ਆਪਣੇ ਮਾਤਾ-ਪਿਤਾ ਦੀ ਸਖਤ ਮਿਹਨਤ ਅਤੇ ਅਨੁਸ਼ਾਸਨ ਨੂੰ ਯਾਦ ਕਰਦੇ ਹੋਏ, ਪੀਐਮ ਮੋਦੀ ਨੇ ਆਪਣੇ ਜੀਵਨ ਦੇ ਸੰਘਰਸ਼ ਬਾਰੇ ਦੱਸਿਆ। ਪੀਐਮ ਨੇ ਕਿਹਾ, “ਸਾਡੀ ਮਾਂ ਨੇ ਬਹੁਤ ਮਿਹਨਤ ਕੀਤੀ ਅਤੇ ਮੇਰੇ ਪਿਤਾ ਵੀ ਬਹੁਤ ਅਨੁਸ਼ਾਸਿਤ ਸਨ। ਉਹ ਹਰ ਰੋਜ਼ ਸਵੇਰੇ 4:00 ਜਾਂ 4:30 ਵਜੇ ਘਰੋਂ ਨਿਕਲਦੇ ਸਨ , ਮੰਦਰਾਂ ਵਿਚ ਜਾਂਦੇ ਅਤੇ ਫਿਰ ਕੰਮ ਕਰਨ ਲਈ ਆਪਣੀ ਦੁਕਾਨ ‘ਤੇ ਪਹੁੰਚਦੇ ਸਨ।

ਪੀਐਮ ਮੋਦੀ ਨੇ ਆਪਣੇ ਬਚਪਨ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਕਿਵੇਂ ਗਰੀਬੀ ਉਨ੍ਹਾਂ ਲਈ ਕਦੇ ਕੋਈ ਸਮੱਸਿਆ ਨਹੀਂ ਰਹੀ। ਗਰੀਬੀ ਵਿੱਚ ਵੱਡੇ ਹੋਣ ਦੇ ਬਾਵਜੂਦ, ਉਨ੍ਹਾਂ ਨੇ ਕਦੇ ਇਸ ਦਾ ਬੋਝ ਮਹਿਸੂਸ ਨਹੀਂ ਕੀਤਾ। ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਮੁਸ਼ਕਲਾਂ ਦੇ ਬਾਵਜੂਦ ਉਨ੍ਹਾਂ ਨੇ ਕਦੇ ਵੀ ਕੋਈ ਕਮੀ ਮਹਿਸੂਸ ਨਹੀਂ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੋਧਰਾ ਮਾਮਲੇ ਨੂੰ ਲੈ ਕੇ ਝੂਠੀ ਕਹਾਣੀ ਫੈਲਾਈ ਗਈ ਸੀ। 2002 ਤੋਂ ਪਹਿਲਾਂ, ਗੁਜਰਾਤ ਵਿੱਚ 250 ਤੋਂ ਵੱਧ ਦੰਗੇ ਹੋਏ ਸਨ ਅਤੇ ਫਿਰਕੂ ਹਿੰਸਾ ਅਕਸਰ ਹੁੰਦੀ ਸੀ। ਗੁਜਰਾਤ ਵਿੱਚ 2002 ਤੋਂ ਬਾਅਦ ਅਜਿਹਾ ਇੱਕ ਵੀ ਦੰਗਾ ਨਹੀਂ ਹੋਇਆ ਹੈ। ਉਨ੍ਹਾਂ ਨੇ ਇਹ ਵੀ ਉਜਾਗਰ ਕੀਤਾ ਕਿ ਕਿਵੇਂ ਲੋਕਾਂ ਨੇ ਦੰਗਿਆਂ ਤੋਂ ਬਾਅਦ ਉਨ੍ਹਾਂ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਆਖਰਕਾਰ ਨਿਆਂ ਦੀ ਜਿੱਤ ਹੋਈ ਅਤੇ ਅਦਾਲਤਾਂ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੀ ਸਰਕਾਰ ਵੋਟ ਬੈਂਕ ਦੀ ਰਾਜਨੀਤੀ ਨਹੀਂ ਕਰਦੀ ਹੈ ਪਰ “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ” ਦੇ ਸਿਧਾਂਤ ‘ਤੇ ਚੱਲਦੀ ਹੈ।

ਲੈਕਸ ਫ੍ਰੀਡਮੈਨ ਨੇ ਖੁਲਾਸਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਗਈ ਇੰਟਰਵਿਊ ਦੇ ਸਨਮਾਨ ਵਿੱਚ ਉਸਨੇ 45 ਘੰਟੇ ਤੱਕ ਸਿਰਫ਼ ਪਾਣੀ ਪੀ ਕੇ ਵਰਤ ਰੱਖਿਆ ਸੀ। ਪੀਐਮ ਮੋਦੀ ਨੇ ਕਿਹਾ ਕਿ ਵਰਤ ਸਿਰਫ਼ ਭੋਜਨ ਛੱਡਣ ਦੀ ਬਜਾਏ ਇੱਕ ਵਿਗਿਆਨਕ ਪ੍ਰਕਿਰਿਆ ਹੈ ਅਤੇ ਇਹ ਰਵਾਇਤੀ ਅਤੇ ਆਯੁਰਵੈਦਿਕ ਅਭਿਆਸਾਂ ਨਾਲ ਡੂੰਘਾ ਜੁੜਿਆ ਹੋਇਆ ਹੈ। ਉਸਨੇ ਇਹ ਵੀ ਕਿਹਾ ਕਿ ਸੁਸਤ ਮਹਿਸੂਸ ਕਰਨ ਦੀ ਬਜਾਏ, ਵਰਤ ਉਸਨੂੰ ਵਧੇਰੇ ਊਰਜਾਵਾਨ ਬਣਾਉਂਦਾ ਹੈ ਅਤੇ ਉਸਨੂੰ ਹੋਰ ਵੀ ਸਖ਼ਤ ਮਿਹਨਤ ਕਰਨ ਦਿੰਦਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment