ਪੀ ਚਿਦੰਬਰਮ ਤੋਂ ਬਾਅਦ ਹੁਣ ਰਾਹੁਲ ਗਾਂਧੀ ਦੀ ਵਾਰੀ, ਭਾਜਪਾਈ ਪਈ ਕਾਂਗਰਸ ਪ੍ਰਧਾਨ ਦੇ ਪਿੱਛੇ ਕਹਿੰਦੇ ਜੇਲ੍ਹ ਪਹੁੰਚਾ ਕੇ ਦਮ ਲਵਾਂਗੇ

TeamGlobalPunjab
2 Min Read

ਮੁੰਬਈ : ਇੰਨੀ ਦਿਨੀਂ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਸੀਬੀਆਈ ਦੀ ਹਿਰਾਸਤ ਵਿੱਚ ਹਨ ਤੇ ਇੰਝ ਜਾਪਦਾ ਹੈ ਕਿ ਪੁਲਿਸ ਅਤੇ ਇੰਨਫੋਰਸਮੈਂਟ ਡਾਈਰੈਕਟੋਰੇਟ ਤੋਂ ਉਨ੍ਹਾਂ ਦਾ ਜਲਦੀ ਕਿਤੇ ਛੁਟਕਾਰਾ ਨਹੀਂ ਹੋਣ ਵਾਲਾ ਹੈ। ਇਹ ਸਿਲਸਿਲਾ ਅਜੇ ਚੱਲ ਹੀ ਰਿਹਾ ਸੀ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਵੀ ਮੁਸੀਬਤਾਂ ਚ ਘਿਰਦੇ ਦਿਖਾਈ ਦੇ ਰਹੇ ਹਨ। ਜਿਨ੍ਹਾਂ ਨੂੰ ਮੁੰਬਈ ਦੀ ਇੱਕ ਅਦਾਲਤ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਤੇ ਸੰਮਨ ਭੇਜ ਕੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ। ਜਿਨ੍ਹਾਂ ਨੂੰ 3 ਅਕਤੂਬਰ ਵਾਲੇ ਦਿਨ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ।

ਦਰਅਸਲ ਲੰਘੀਆਂ ਚੋਣਾਂ ਦੌਰਾਨ ਰਾਹੁਲ ਗਾਂਧੀ ਨੇ ਦੇਸ਼ ਅੰਦਰ ਪ੍ਰਚਾਰ ਕਰਦਿਆਂ ਵੱਖ ਵੱਖ ਸਟੇਜਾਂ ਤੋਂ ਰਾਫੇਲ ਜਹਾਜ ਸੌਦੇ ਤੇ ਬੋਲਦਿਆਂ ਮੋਦੀ ਨੂੰ ਚੋਰਾਂ ਦਾ ਸਰਦਾਰ ਕਰਾਰ  ਦਿੱਤਾ ਸੀ। ਜਿਸ ਤੋਂ ਬਾਅਦ ਮਹੇਸ਼ ਸ਼੍ਰੀਸ਼੍ਰੀਮਾਲ ਨਾਮ ਦੇ ਵਿਅਕਤੀ ਨੇ ਰਾਹੁਲ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਉਂਦਿਆ ਕਿਹਾ ਸੀ ਕਿ ਇਤਰਾਜ਼ ਪ੍ਰਗਟ ਕੀਤਾ ਸੀ। ਜਿਸ ਤੇ ਕਾਰਵਾਈ ਕਰਦਿਆਂ ਮੁੰਬਈ ਗਿਰਗਾਮ ਮੈਟਰੋਪੋਲੀਟਨ ਮੈਜਿਸਟਰੇਟ ਨੇ 28 ਅਗਸਤ ਨੂੰ ਰਾਹੁਲ ਵਿਰੁੱਧ ਸੰਮਨ ਜਾਰੀ ਕਰਦਿਆਂ ਉਨ੍ਹਾਂ ਨੂੰ 3 ਅਕਤੂਬਰ ਵਾਲੇ ਦਿਨ ਅਦਾਲਤ ਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਪੀ ਚਿਦੰਬਰਮ ਤੋਂ ਬਾਅਦ ਰਾਹੁਲ ਗਾਂਧੀ ਦਾ ਮੋਦੀ ਮਾਮਲੇ  ਵਿੱਚ ਮੁਕੱਦਮੇਂ ਅੰਦਰ ਉਲਝਣਾ ਕਾਂਗਰਸੀ ਹਲਕਿਆਂ ਅੰਦਰ ਵੱਡੀ ਹਲਚਲ ਪੈਦਾ ਕਰ ਗਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਤੇ ਰਾਜਨੀਤੀ ਗਰਮਾਉਣੀ ਲਾਜ਼ਮੀ ਹੈ।

Share this Article
Leave a comment