ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਜਲ੍ਹਿਆਂਵਾਲਾ ਬਾਗ ਕਤਲਕਾਂਡ ਦੇ ਸ਼ਹੀਦਾਂ ਨੂੰ ਸੋਮਵਾਰ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਸਾਲਾਂ ਤੱਕ ਭਾਰਤੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਪੀਐਮ ਮੋਦੀ ਨੇ ਟਵੀਟ ਕੀਤਾ, ਮੈਂ ਅਜ ਦੇ ਦਿਨ ਜਲ੍ਹਿਆਂਵਾਲਾ ਬਾਗ ਵਿੱਚ ਬੇਰਹਿਮੀ ਨਾਲ ਮਾਰ ਦਿੱਤੇ ਗਏ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹਾਂ। ਅਸੀ ਉਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਕਦੇ ਨਹੀਂ ਭੁੱਲ ਸਕਦੇ।
I bow to those martyrs who were killed mercilessly in Jallianwala Bagh on this day. We will never forget their courage and sacrifice. Their valour will inspire Indians for the years to come. pic.twitter.com/JgDwAoWkAy
— Narendra Modi (@narendramodi) April 13, 2020
ਉੱਥੇ ਹੀ ਰਾਜਨਾਥ ਸਿੰਘ ਨੇ 1919 ਵਿੱਚ ਅਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਜਿਹੜੇ ਲੋਕ ਇਸ ਦਿਨ ਸ਼ਹੀਦ ਹੋ ਗਏ ਮੈਂ ਉਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਸਲਾਮ ਕਰਦਾ ਹਾਂ। ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ।
Remembering the martyrs of Jallianwala Bagh, Amritsar who were massacred on this day in 1919. I salute their courage and sacrifice. Their sacrifices will never be forgotten.
— Rajnath Singh (@rajnathsingh) April 13, 2020
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਟਵੀਟ ਕਰ ਲਿਖਿਆ ਦੇਸ਼ ਦੇ ਆਜ਼ਾਦੀ ਅੰਦੋਲਨ ਵਿੱਚ ਅਮੁੱਲ ਯੋਗਦਾਨ ਦੇਣ ਵਾਲੇ ਜਲ੍ਹਿਆਂਵਾਲਾ ਬਾਗ ਦੇ ਵੀਰ ਬਲਿਦਾਨੀਆਂ ਨੂੰ ਕੋਟਿ – ਕੋਟਿ ਪ੍ਰਣਾਮ। ਇਨ੍ਹਾਂ ਬਲਿਦਾਨੀਆਂ ਦੀ ਵੀਰ ਗਾਥਾਵਾਂ ਅਤੇ ਇਨ੍ਹਾਂ ਦੀ ਬਹਾਦਰੀ ਭਾਰਤਵਾਸੀਆਂ ਨੂੰ ਹਮੇਸ਼ਾਂ ਪ੍ਰੇਰਿਤ ਕਰਦੀ ਰਹੇਗੀ । ਭਾਰਤ ਮਾਂ ਲਈ ਤੁਹਾਡੇ ਇਸ ਕੁਰਬਾਨੀ ਦਾ ਦੇਸ਼ ਹਮੇਸ਼ਾ ਕਰਜਦਾਰ ਰਹੇਗਾ ।
देश के स्वाधीनता आंदोलन में अमूल्य योगदान देने वाले जलियांवाला बाग के वीर बलिदानियों को कोटि-कोटि वंदन। इन बलिदानियों की वीर गाथाएँ और इनका शौर्य भारतवासियों को सदैव प्रेरित करता रहेगा। भारत माँ के लिए आपके इस बलिदान का देश हमेशा ऋणी रहेगा। pic.twitter.com/M9IsWJQyGR
— Amit Shah (@AmitShah) April 13, 2020
ਸੂਬੇ ਦੇ ਮੁੱਖ ਮੰਤਰੀ ਨੇ ਵੀ ਸ਼ਹੀਦਾਂ ਨੂੰ ਯਾਦ ਕਰਦੇ ਸ਼ਰਧਾਂਜਲੀ ਦਿੱਤੀ।
I join the nation in paying my tributes to the innocent martyrs of the #JallianwalaBagh massacre. It’s been 101 years but the memory of this unfortunate incident still haunts us. I bow in the honour of their martyrdom.
— Capt.Amarinder Singh (@capt_amarinder) April 13, 2020